ਮਸ਼ਹੂਰ ਗੀਤਕਾਰ ਮਾਇਆ ਗੋਵਿੰਦ ਦਾ ਦਿਹਾਂਤ
350 ਫ਼ਿਲਮਾਂ ਲਈ ਲਿਖੇ ਗੀਤ
Death of famous lyricist Maya Govind
ਨਵੀਂ ਦਿੱਲੀ : 350 ਤੋਂ ਵੱਧ ਹਿੰਦੀ ਫਿਲਮਾਂ ਲਈ ਗੀਤ ਲਿਖਣ ਵਾਲੀ ਮਸ਼ਹੂਰ ਕਵੀ, ਲੇਖਿਕਾ ਅਤੇ ਗੀਤਕਾਰ ਮਾਇਆ ਗੋਵਿੰਦ ਦਾ ਵੀਰਵਾਰ, 7 ਅਪ੍ਰੈਲ ਨੂੰ ਦੇਹਾਂਤ ਹੋ ਗਿਆ। ਮਾਇਆ ਗੋਵਿੰਦ ਨੇ 80 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
ਮਾਇਆ ਗੋਵਿੰਦ ਦੀ ਤਬੀਅਤ ਠੀਕ ਨਹੀਂ ਸੀ। ਉਹ ਪਿਛਲੇ ਕੁਝ ਦਿਨਾਂ ਤੋ ਬੀਮਾਰ ਚੱਲ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਮਾਇਆ ਗੋਵਿੰਦ ਨੂੰ ਦਿਮਾਗ 'ਚ ਖੂਨ ਜੰਮਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਮਾਇਆ ਗੋਵਿੰਦ ਇੱਕ ਮਸ਼ਹੂਰ ਲੇਖਕ ਸੀ। ਜਿਸ ਨੇ 80 ਦੇ ਦਹਾਕੇ ਵਿੱਚ ਸਾਰੇ ਟੀਵੀ ਸੀਰੀਅਲਾਂ ਅਤੇ ਫਿਲਮ ਇੰਡਸਟਰੀ ਵਿੱਚ 350 ਤੋਂ ਵੱਧ ਫਿਲਮਾਂ ਅਤੇ ਸੰਗੀਤ ਐਲਬਮਾਂ ਲਈ ਗੀਤ ਲਿਖੇ। ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੱਜ ਉਨ੍ਹਾਂ ਦੇ ਜਾਣ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।