ਸੁਰੇਸ਼ ਰੈਨਾ ਨੇ ਮੰਗਿਆ ਆਕਸੀਜਨ ਸਿਲੰਡਰ, ਸੋਨੂੰ ਸੂਦ ਨੇ ਕਿਹਾ- 10 ਮਿੰਟ ਵਿਚ ਭੇਜ ਰਹੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰੈਨਾ ਨੇ ਟਵੀਟ ਕਰਕੇ ਕੀਤਾ ਧੰਨਵਾਦ

Sonu Sood and Suresh Raina

ਮੁੰਬਈ:  ਬਾਲੀਵੁੱਡ ਅਦਾਕਾਰ ਸੋਨੂੰ ਸੂਦ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ। ਉਹਨਾਂ ਦੁਆਰਾ ਮਦਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਲੋਕ ਇਕ ਵਾਰ ਫਿਰ ਸੋਨੂੰ ਸੂਦ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ।

ਸੋਨੂੰ ਨਾ ਸਿਰਫ ਗਰੀਬ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਿਹਾ ਹੈ ਬਲਕਿ ਸੇਲੈਬਸ ਦੀ ਮਦਦ ਵੀ ਕਰ ਹਨ। ਹਾਲ ਹੀ ਵਿਚ, ਭਾਰਤ ਦੇ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਨੇ ਟਵਿੱਟਰ 'ਤੇ ਮੇਰਠ ਵਿਚ ਰਹਿਣ ਵਾਲੀ ਆਪਣੀ ਮਾਸੀ ਲਈ ਆਕਸੀਜਨ ਸਿਲੰਡਰ ਮੰਗਵਾਉਣ ਦੀ ਬੇਨਤੀ ਕੀਤੀ।

ਸੋਨੂੰ ਸੂਦ ਨੇ ਬਿਨਾਂ ਦੇਰੀ ਕੀਤੇ ਸਿਲੰਡਰ ਦਾ ਇੰਤਜ਼ਾਮ ਕੀਤਾ। ਸੁਰੇਸ਼ ਰੈਨਾ ਨੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ। ਸੁਰੇਸ਼ ਰੈਨਾ ਨੇ ਆਕਸੀਜਨ ਸਿਲੰਡਰ ਦੀ ਮੰਗ ਕਰਨ 'ਤੇ ਸੋਨੂੰ ਸੂਦ ਨੂੰ ਟਵੀਟ ਕੀਤਾ ਸੀ ਜਿਸਦਾ ਉਤਰ ਦਿੰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ 10 ਮਿੰਟਾਂ ਵਿਚ ਉਹਨਾਂ ਦੀ ਮਦਦ ਕਰਨਗੇ। ਉਹਨਾਂ ਨੇ ਤੁਰੰਤ ਸੁਰੇਸ਼ ਰੈਨਾ ਦੀ ਮਾਸੀ ਕੋਲ ਆਕਸੀਜਨ ਸਿਲੰਡਰ ਪਹੁੰਚਾ ਦਿੱਤਾ।

ਸੋਨੂੰ ਸੂਦ ਵੱਲੋਂ ਕੀਤੀ ਗਈ ਸਹਾਇਤਾ ਤੋਂ ਬਾਅਦ ਸੁਰੇਸ਼ ਰੈਨਾ ਨੇ ਟਵੀਟ ਕਰਕੇ ਉਹਨਾਂ ਦਾ ਧੰਨਵਾਦ ਕੀਤਾ। ਸੁਰੇਸ਼ ਰੈਨਾ ਨੇ ਟਵੀਟ ਕਰਦਿਆਂ  ਲਿਖਿਆ, 'ਸੋਨੂੰ ਪਾਜੀ ਤੁਸੀਂ ਬਹੁਤ ਮਦਦ ਕੀਤੀ ਹੈ। ਤੁਹਾਡਾ ਬਹੁਤ ਧੰਨਵਾਦ ਹੈ। ਭਗਵਾਨ ਤੁਹਾਡਾ ਭਲਾ ਕਰੇ। ਦੱਸ ਦੇਈਏ ਕਿ ਸੁਰੇਸ਼ ਰੈਨਾ ਨੇ ਟਵੀਟ ਕਰਕੇ ਆਪਣੀ ਮਾਸੀ ਲਈ ਆਕਸੀਜਨ ਸਿਲੰਡਰ ਦੀ ਮੰਗ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਟੈਗ ਕੀਤਾ ਸੀ।

ਹਾਲਾਂਕਿ, ਸੋਨੂੰ ਸੂਦ ਤੁਰੰਤ ਅੱਗੇ ਗਏ ਅਤੇ ਉਹਨਾਂ ਦੀ ਮਦਦ ਕੀਤੀ। ਇਕ ਤਰ੍ਹਾਂ ਨਾਲ, ਜਿਥੇ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ ਉਥੇ ਦੂਜੇ ਪਾਸੇ ਸੋਨੂੰ ਸੂਦ ਅਤੇ ਹੋਰ ਸੈਲੀਬ੍ਰਿਟੀ ਲੋਕਾਂ ਦੀ ਮਦਦ ਕਰ ਰਹੇ ਹਨ।