‘ਬਿਗ ਬਾਸ 13’ ਵਿਚ ਨਜ਼ਰ ਆਵੇਗੀ ‘ਦੰਗਲ ਗਰਲ’?

ਏਜੰਸੀ

ਮਨੋਰੰਜਨ, ਬਾਲੀਵੁੱਡ

ਮਿਲਿਆ 1.2 ਕਰੋੜ ਰੁਪਏ ਦਾ ਆਫ਼ਰ

Bigg boss season 13 dangal girl zaira wasim

ਨਵੀਂ ਦਿੱਲੀ: ਬਿਗ ਬਾਸ 13 ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਬਿਗ ਬਾਸ ਸੀਜ਼ਨ 13 ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸਲਮਾਨ ਖ਼ਾਨ ਦੀ ਫ਼ੀਸ ਤੇ ਵੀ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਰ ਖ਼ਾਸ ਗੱਲ ਇਹ ਵੀ ਹੈ ਕਿ ਬਿਗ ਦੇ ਕੰਟੇਸਟੇਂਟਸ ਦੇ ਕਈ ਨਾਮ ਆ ਰਹੇ ਹਨ। ਇਸ ਵਿਚ ਇਕ ਨਾਮ ਜ਼ਾਇਰਾ ਵਸੀਮ ਦਾ ਵੀ ਦਸਿਆ ਜਾ ਰਿਹਾ ਹੈ। ਬਿਗ ਬਾਸ ਨਾਲ ਜੁੜੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਦੇਣ ਵਾਲੇ ਫੈਨ ਪੇਜ਼ ਦ ਖ਼ਬਰੀ ਮੁਤਾਬਕ ਜ਼ਾਇਰਾ ਵਸੀਮ ਨੂੰ ਬਿਗ ਬਾਸ 13 ਵਿਚ ਹਿੱਸਾ ਲੈਣ ਦਾ ਆਫ਼ਰ ਦਿੱਤਾ ਗਿਆ ਸੀ।

ਉਹਨਾਂ ਨੇ ਇਸ ਆਫ਼ਰ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਬਿਗ ਬਾਸ ਨਾਲ ਜੁੜੀਆਂ ਖ਼ਬਰਾਂ ਦੇਣ ਵਾਲੇ ਟਵਿਟਰ ਪੇਜ਼ ਦ ਖ਼ਬਰੀ ਨੇ ਟਵੀਟ ਕੀਤਾ ਹੈ ਕਿ ਦੰਗਲ ਗਰਲ ਨੂੰ ਬਿਗ ਬਾਸ 13 ਵਿਚ ਹਿੱਸਾ ਲੈਣ ਦਾ ਆਫ਼ਰ ਦਿੱਤਾ ਗਿਆ ਸੀ। ਸੂਤਰਾ ਮੁਤਾਬਕ ਇਸ ਦੇ ਲਈ ਉਹਨਾਂ ਨੇ 1.2 ਕਰੋੜ ਰੁਪਏ ਦਾ ਆਫ਼ਰ ਵੀ ਦਿੱਤਾ ਗਿਆ ਸੀ ਪਰ ਜ਼ਾਇਰਾ ਵਸੀਮ ਨੇ ਆਫ਼ਰ ਠੁਕਰਾ ਦਿੱਤਾ ਹੈ। ਜ਼ਾਇਰਾ ਵਸੀਮ ਨੇ ਕੁੱਝ ਸਮਾਂ ਪਹਿਲਾਂ ਹੀ ਫ਼ਿਲਮ ਇੰਡਸਟ੍ਰੀ ਨੂੰ ਅਲਵਿਦਾ ਕਿਹਾ ਹੈ।

ਅਜਿਹੇ ਵਿਚ ਉਹਨਾਂ ਦੇ ਬਿਗ ਬਾਸ 13 ਵਿਚ ਹੋਣ ਨਾਲ ਸੀਜ਼ਨ ਨੂੰ ਜ਼ਬਰਦਸਤ ਲੋਕ ਪ੍ਰਿਯਤਾ ਮਿਲ ਸਕਦੀ ਸੀ। ਪਰ ਜ਼ਾਇਰਾ ਵਸੀਮ ਨੇ ਇਸ ਆਫ਼ਰ ਨੂੰ ਠੁਕਰਾ ਦਿੱਤਾ ਸੀ। ਜੇ ਸਲਮਾਨ ਖ਼ਾਨ ਦੀ ਫ਼ੀਸ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖ਼ਾਨ ਦੀ ਟੀਮ ਨਾਲ ਜੁੜੇ ਸੂਤਰਾਂ ਨੇ ਪਿੰਕਵਿਲਾ ਤੋਂ ਖ਼ੁਲਾਸਾ ਕੀਤਾ ਹੈ ਕਿ ਸਲਮਾਨ ਇਸ ਵਾਰ ਬਿਗ ਬਾਸ 13 ਨੂੰ ਹੋਸਟ ਕਰਨ ਲਈ 200 ਕਰੋੜ ਰੁਪਏ ਦਾ ਚਾਰਜ ਲੈਣਗੇ।

ਹਾਲਾਂਕਿ ਪਿਛਲੇ ਸੀਜ਼ਨ ਦੇ ਮੁਕਾਬਲੇ ਸਲਮਾਨ ਖ਼ਾਨ ਦੀ ਇਹ ਕਮਾਈ ਇਕ ਕਦਮ ਅੱਗੇ ਜ਼ਰੂਰ ਹੈ। ਪਰ ਜਿੱਥੇ ਪਿਛਲੇ ਸੀਜ਼ਨ ਵਿਚ ਪ੍ਰਤੀ ਦਿਨ ਦੇ ਹਿਸਾਬ ਨਾਲ ਸਲਮਾਨ ਖ਼ਾਨ ਨੇ 11 ਕਰੋੜ ਰੁਪਏ ਦਾ ਭੁਗਤਾਨ ਲਿਆ ਸੀ ਤਾਂ ਉੱਥੇ ਹੀ ਇਸ ਵਾਰ ਇਹ ਅੰਕੜਾ 13 ਕਰੋੜ ਰੁਪਏ ਪ੍ਰਤੀ ਹਫ਼ਤਾ ਰਹੇਗਾ। ਇਸ ਦੇ ਜ਼ਰੀਏ ਸਲਮਾਨ ਖ਼ਾਨ ਦੀ ਕਮਾਈ ਪੂਰੇ ਸੀਜ਼ਨ ਵਿਚ ਕਰੀਬ 195 ਤੋਂ 200 ਕਰੋੜ ਰੁਪਏ ਦੇ ਆਸ ਪਾਸ ਰਹੇਗੀ।