ਅਮਿਤਾਭ ਨੇ KBC ਕਰਮਵੀਰ ਰਵੀ ਕਾਲੜਾ ਦੇ NGO ਨੂੰ ਦਿਤੇ 50 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਦੀ ਦੇ ਮਹਾਨ ਨਾਇਕ ਅਮੀਤਾਭ ਬੱਚਨ ਦੀ ਦਲੇਰੀ ਕਿਸੇ ਤੋਂ ਲੁਕੀ......

Amitabh Bachan KBC

ਮੁੰਬਈ (ਭਾਸ਼ਾ): ਸਦੀ ਦੇ ਮਹਾਨ ਨਾਇਕ ਅਮੀਤਾਭ ਬੱਚਨ ਦੀ ਦਲੇਰੀ ਕਿਸੇ ਤੋਂ ਲੁਕੀ ਨਹੀਂ ਹੈ। ਅਕਸਰ ਉਹ ਜਰੂਰਤ ਮੰਦਾਂ ਦੀ ਮਦਦ ਕਰਕੇ ਖਬਰਾਂ ਵਿਚ ਛਾਏ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਬੰਧਵਾੜੀ ਪਿੰਡ ਸਥਿਤ NGO ਨੂੰ 50 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ। ਇਸ NGO ਦੇ ਸੰਸਥਾਪਕ ਰਵੀ ਕਾਲੜਾ ਹਨ, ਜੋ ਕਿ ਕੇ.ਬੀ.ਸੀ ਦੇ ਆਖਰੀ ਕਰਮਵੀਰ ਐਪੀਸੋਡ ਦਾ ਹਿੱਸਾ ਬਣੇ ਸਨ। ਦ ਮਤਲਬ ਸੇਵੀਅਰਸ ਫਾਊਂਡੇਸ਼ਨ NGO ਗੁਰੁਗ੍ਰਾਮ ਦੇ ਬੰਧਵਾੜੀ ਪਿੰਡ ਵਿਚ ਸਥਿਤ ਹੈ।

ਬਿੱਗ.ਬੀ ਦੀ ਮਦਦ ਲੈ ਕੇ NGO ਵਿਚ ਰਹਿਣ ਵਾਲੇ ਸਾਰੇ 450 ਬੇਸਹਾਰਾ, ਬਜ਼ੁਰਗ, ਅਪਾਹਜ, ਬੀਮਾਰ ਲੋਕ ਅਤੇ ਸਟਾਫ ਕਰਮਚਾਰੀ ਖੁਸ਼ੀ ਨਾਲ ਝੂਮ ਉਠੇ। ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੇ ਨਾਲ ਤਿਉਹਾਰ ਵਰਗਾ ਮਾਹੌਲ ਬਣ ਗਿਆ ਹੈ। ਸਾਰੀਆਂ ਨੇ ਮਿਲ ਕੇ ਅਮੀਤਾਭ ਬੱਚਨ ਅਤੇ KBC ਟੀਮ ਦਾ ਧੰਨਵਾਦ ਕੀਤਾ। ਰਵੀ ਕਾਲੜਾ ਬੰਧਵਾੜੀ ਪਿੰਡ ਵਿਚ ਸਥਿਤ ਅਨਾਥ ਬਜ਼ੁਰਗ ਬੇਸਹਾਰਾ ਲੋਕਾਂ ਲਈ NGO ਚਲਾਉਦੇ ਹਨ। KBC ਦੇ ਇਸ ਸ਼ੋਅ ਦਾ ਪ੍ਰਸਾਰਣ 26 ਨਵੰਬਰ ਨੂੰ ਹੋਇਆ ਸੀ। ਸ਼ੋਅ ਵਿਚ ਰਵੀ ਕਾਲੜਾ ਦਾ ਸਾਥ ਦੇਣ ਲਈ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਵੀ ਬੁਲਾਇਆ ਗਿਆ ਸੀ।

ਰਵੀ ਕਾਲੜਾ ਨੇ ਦੱਸਿਆ ਕਿ KBC ਸ਼ੋਅ ਦੀ ਰਿਕਾਰਡਿੰਗ ਦੇ ਦੌਰਾਨ ਅਮੀਤਾਭ ਬੱਚਨ ਬਹੁਤ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਅਪਣੇ ਅਤੇ ਪਰਵਾਰ ਦੇ ਵਲੋਂ ਰਾਸ਼ੀ NGO ਨੂੰ ਦਾਨ ਵਿਚ ਦੇਣ ਦੀ ਘੋਸ਼ਣਾ ਕੀਤੀ ਸੀ। ਅਦਾਕਾਰ ਨੇ ਅਪਣਾ ਵਾਅਦਾ ਨਿਭਾਇਆ। ਉਨ੍ਹਾਂ ਨੇ ਅਪਣੇ, ਜਿਆ ਬੱਚਨ , ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਦੇ ਵਲੋਂ 50 ਲੱਖ ਰੁਪਏ ਦੀ ਰਾਸ਼ੀ NGO ਨੂੰ ਭੇਂਟ ਵਿਚ ਦਿਤੀ। KBC  ਦੇ ਆਖਰੀ ਸ਼ੋਅ ਵਿਚ ਰਵੀ ਕਾਲੜਾ ਨੇ ਕਪਿਲ ਸ਼ਰਮਾ ਦੀ ਮਦਦ ਨਾਲ 25 ਲੱਖ ਦੀ ਰਾਸ਼ੀ ਜਿੱਤੀ ਸੀ। ਰਵੀ ਨੇ ਦੱਸਿਆ ਇਹ ਰਾਸ਼ੀ NGO  ਦੇ 450 ਬੇਸਹਾਰਾ ਲੋਕਾਂ ਲਈ ਭੋਜਨ, ਦਵਾਈ ਅਤੇ ਇਲਾਜ ਲਈ ਲਗਾਈ ਜਾਵੇਗੀ।

ਇਸ ਦੇ ਨਾਲ ਆਸ਼ਰਮ ਦੇ ਕਮਰਿਆਂ ਦੀ ਮੁਰੰਮਤ ਅਤੇ NGO ਵਿਚ ਹਸਪਤਾਲ ਦੀ ਉਸਾਰੀ ਅਤੇ ਬੰਧਵਾੜੀ ਪਿੰਡ ਦੇ ਵਿਕਾਸ ਲਈ ਲਗਾਈ ਜਾਵੇਗੀ। KBC ਦਾ ਇਹ ਕਰਮਵੀਰ ਸ਼ੋਅ ਜਨਤਾ ਲਈ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਰਿਹਾ। ਹਜਾਰਾਂ ਭਾਰਤੀਆਂ ਨੇ ਅਮਰੀਕਾ, ਕਨੇਡਾ, ਦੁਬਈ, ਅਫਰੀਕਾ, ਆਸਟਰੇਲਿਆ, ਇੰਗਲੈਂਡ ਅਤੇ ਯੂਰੋਪ ਤੋਂ ਫੋਨ ਕਰਕੇ ਰਵੀ ਕਾਲੜਾ ਨੂੰ ਸੰਪਰਕ ਕੀਤਾ। ਅਣਗਿਣਤ ਜਵਾਨ ਬੱਚੀਆਂ ਨੇ ਫੋਨ ਉਤੇ ਰੋਂਦੇ ਹੋਏ ਸੌਹ ਖਾਈ ਕਿ ਉਹ ਅਪਣੇ ਬਜੂਰਗ ਮਾਤਾ ਪਿਤਾ ਉਤੇ ਹੁਣ ਹੱਥ ਨਹੀਂ ਉਠਾਏਗਾ ਅਤੇ ਉਨ੍ਹਾਂ ਦੀ ਸੇਵਾ ਕਰਨਗੇ।