Yami Gautam is Going a Mother: ਵਿਆਹ ਦੇ 3 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ ਅਦਾਕਾਰਾ ਯਾਮੀ ਗੌਤਮ 

ਏਜੰਸੀ

ਮਨੋਰੰਜਨ, ਬਾਲੀਵੁੱਡ

ਯਾਮੀ ਗੌਤਮ ਨੇ 4 ਜੂਨ, 2021 ਨੂੰ ਫ਼ਿਲਮ ਨਿਰਮਾਤਾ ਆਦਿਤਿਆ ਧਰ ਨਾਲ ਵਿਆਹ ਕੀਤਾ ਸੀ

Yami Gautam is Going a Mother

Yami Gautam: ਮੁੰਬਈ - ਅਦਾਕਾਰਾ ਯਾਮੀ ਗੌਤਮ ਅਤੇ ਉਨ੍ਹਾਂ ਦੇ ਪਤੀ ਫਿਲਮ ਨਿਰਮਾਤਾ ਆਦਿਤਿਆ ਧਰ ਨੇ ਫਿਲਮ 'ਆਰਟੀਕਲ 370' ਦੇ ਟ੍ਰੇਲਰ ਲਾਂਚ ਈਵੈਂਟ 'ਤੇ ਅਭਿਨੇਤਰੀ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ। ਆਦਿਤਿਆ ਧਰ ਨੇ ਕਿਹਾ- ਇਹ ਫਿਲਮ ਪਰਿਵਾਰਕ ਮਾਮਲਾ ਹੈ।

ਫਿਲਮ ਦੇ ਨਿਰਮਾਣ ਦੌਰਾਨ ਜਿਸ ਤਰ੍ਹਾਂ ਨਾਲ ਸਾਨੂੰ ਇਹ ਖੁਸ਼ਖਬਰੀ ਮਿਲੀ, ਇਹ ਸਾਡੇ ਲਈ ਬਹੁਤ ਖਾਸ ਸੀ। ਇਸ ਈਵੈਂਟ 'ਚ ਯਾਮੀ ਗੌਤਮ ਦਾ ਬੇਬੀ ਬੰਪ ਨਜ਼ਰ ਆਇਆ। ਅਦਾਕਾਰਾ ਦੀ ਪ੍ਰੈਗਨੈਂਸੀ ਨੂੰ 5 ਮਹੀਨੇ ਹੋ ਚੁੱਕੇ ਹਨ।

ਯਾਮੀ ਗੌਤਮ ਨੇ 4 ਜੂਨ, 2021 ਨੂੰ ਫ਼ਿਲਮ ਨਿਰਮਾਤਾ ਆਦਿਤਿਆ ਧਰ ਨਾਲ ਵਿਆਹ ਕੀਤਾ ਸੀ।  ਉਨ੍ਹਾਂ ਦਾ ਪਿਆਰ 'ਉੜੀ-ਦਿ ਸਰਜੀਕਲ ਸਟ੍ਰਾਈਕ' ਦੇ ਸੈੱਟ 'ਤੇ ਸ਼ੁਰੂ ਹੋਇਆ ਸੀ। ਦੋਨਾਂ ਨੇ ਕਰੀਬ ਦੋ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ।

ਇਹ ਵਿਆਹ ਹਿਮਾਚਲ ਪ੍ਰਦੇਸ਼ 'ਚ ਯਾਮੀ ਗੌਤਮ ਦੇ ਘਰ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ। ਹੁਣ ਵਿਆਹ ਦੇ 3 ਸਾਲ ਬਾਅਦ ਯਾਮੀ ਮਾਂ ਬਣਨ ਜਾ ਰਹੀ ਹੈ। ਅਭਿਨੇਤਰੀ ਮਈ ਮਹੀਨੇ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ।