ਕੋਰੋਨਾ ਸੰਕਟ: ਰਵੀਨਾ ਟੰਡਨ ਨੇ ਵਧਾਇਆ ਮਦਦ ਦਾ ਹੱਥ, ਦਾਨ ਕੀਤੇ ਆਕਸੀਜਨ ਸਿਲੰਡਰ 

ਏਜੰਸੀ

ਮਨੋਰੰਜਨ, ਬਾਲੀਵੁੱਡ

ਰਵੀਨਾ ਟੰਡਨ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ

Oxygen Cylinder

ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਹਰ ਰੋਜ਼ ਲੱਖਾਂ ਲੋਕ ਸੰਕਰਮਿਤ ਪਾਏ ਜਾ ਰਹੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਆਕਸੀਜਨ ਦੀ ਕਮੀ ਵੇਖਣ ਨੂੰ ਮਿਲੀ ਹੈ ਤੇ ਇਸ ਮੰਗ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਦੌਰਾਨ ਬਾਲੀਵੁੱਡ ਦੇ ਕਈ ਨਾਮੀ ਸਿਤਾਰੇ ਕੋਵਿਡ 19 ਮਰੀਜ਼ਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਐੱਨ. ਜੀ. ਓ ਅਤੇ ਸਰਕਾਰੀ ਸੰਸਥਾਵਾਂ ਨੂੰ ਆਕਸੀਜਨ ਸਿਲੰਡਰ, ਦਵਾਈਆਂ, ਸੈਨੀਟਾਈਜ਼ਰ ਅਤੇ ਵਿੱਤੀ ਫੰਡ ਦਾਨ ਕਰਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। 

ਹਾਲ ਫਿਲਹਾਲ ਵਿਚ ਅਦਾਕਾਰਾ ਰਵੀਨਾ ਟੰਡਨ ਨੇ ਆਕਸੀਜਨ ਸਿਲੰਡਰ ਦਾਨ ਕੀਤੇ ਹਨ। ਉਸ ਨੇ ਇਹ ਜਾਣਕਾਰੀ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਸਾਂਝੀ ਵੀ ਕੀਤੀ ਹੈ। ਰਵੀਨਾ ਟੰਡਨ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਕਈ ਬਾਲੀਵੁੱਡ ਸਿਤਾਰੇ ਵੀ ਇਨ੍ਹਾਂ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਕੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। 

 

 

ਹਾਲ ਹੀ 'ਚ ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, 'ਹੁਣ ਤੋਂ ਚੰਦਰਮਾ ਰਾਤ ਦੇ ਹਨ੍ਹੇਰੇ 'ਚ ਚਮਕਣ ਦੀ ਉਮੀਦ ਫੈਲਾ ਰਿਹਾ ਹੈ।

 

 

ਕੱਲ੍ਹ ਇਕ ਹੋਰ ਦਿਨ ਹੈ ਜਦੋਂ ਯੋਧੇ ਥੱਕੇ ਹੋਏ ਰਾਤ ਤੋਂ ਅਗਲੇ ਦਿਨ ਲੜਾਈ ਦੇ ਮੈਦਾਨ 'ਚ ਵਾਪਸ ਆਉਣਗੇ। ਹਰੇਕ ਸਾਹ ਨਾਲ ਇੱਕ ਰੂਹ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰਨਗੇ। ਤੁਹਾਡੇ ਲਈ ਪ੍ਰਾਰਥਨਾਵਾਂ...ਤੁਸੀਂ ਸਾਰੇ ਅਤੇ ਤੁਹਾਡੇ ਅਜ਼ੀਜ਼ ਸੁਰੱਖਿਅਤ ਰਹੋ ਤੇ ਇਸ ਹਨ੍ਹੇਰੇ ਨੂੰ ਦੂਰ ਕਰਨ ਲਈ ਸਵੇਰ ਦਾ ਇੰਤਜ਼ਾਰ ਕਰੋ।'