Bigg Boss Ott 3: ਅਰਮਾਨ ਮਲਿਕ 'ਤੇ ਭੜਕੀ ਰਾਖੀ ਸਾਵੰਤ, ਕਿਹਾ- “ਮਲਿਕ ਖਾਨਦਾਰ ਆਪਣੀ ਨੌਟੰਕੀ ਬੰਦ ਕਰੋ

ਸਪੋਕਸਮੈਨ ਸਮਾਚਾਰ ਸੇਵਾ  | Dr. Harpreet Kaur

ਮਨੋਰੰਜਨ, ਬਾਲੀਵੁੱਡ

ਰਾਖੀ ਨੇ ਵਿਸ਼ਾਲ ਪਾਂਡੇ ਦਾ ਕੀਤਾ ਸਮਰਥਨ ,ਕਿਹਾ - ''ਵਿਸ਼ਾਲ ਪਾਂਡੇ ਨੂੰ ਇਨਸਾਫ ਦਿਓ ਬਿੱਗ ਬੌਸ''

Rakhi Sawant

Bigg Boss Ott 3: ਬਿੱਗ ਬੌਸ ਓਟੀਟੀ 3 ਦੇ ਥੱਪੜ ਕਾਂਡ 'ਤੇ ਹੁਣ ਰਾਖੀ ਸਾਵੰਤ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਰਾਖੀ ਨੇ ਵਿਸ਼ਾਲ ਪਾਂਡੇ ਦਾ ਸਮਰਥਨ ਕੀਤਾ ਹੈ। ਨਾਲ ਹੀ ਬਿੱਗ ਬੌਸ ਨੂੰ ਅਪੀਲ ਕੀਤੀ ਕਿ ਅਰਮਾਨ ਮਲਿਕ ਨੂੰ ਘਰ ਤੋਂ ਬਾਹਰ ਕੱਢ ਦੇਣਾ ਚਾਹੀਦਾ। ਰਾਖੀ ਨੇ ਅਰਮਾਨ ਦੀਆਂ ਦੋਵੇਂ ਪਤਨੀਆਂ ਕ੍ਰਿਤਿਕਾ ਅਤੇ ਪਾਇਲ 'ਤੇ ਵੀ ਆਪਣਾ ਗੁੱਸਾ ਕੱਢਿਆ ਹੈ। ਰਾਖੀ ਦਾ ਕਹਿਣਾ ਹੈ ਕਿ ਜੇਕਰ ਉਹ ਬਿੱਗ ਬੌਸ 'ਚ ਗਈ ਤਾਂ ਅਰਮਾਨ ਮਲਿਕ ਨੂੰ ਕੁੱਟ ਕੇ ਆਵੇਗੀ। ਇੱਕ ਹੋਰ ਵੀਡੀਓ ਵਿੱਚ ਰਾਖੀ ਕਹਿੰਦੀ ਹੈ ਕਿ ਇਹ ਬਿੱਗ ਬੌਸ ਦੇ ਘਰ ਦੇ ਨਿਯਮ ਦੇ ਖ਼ਿਲਾਫ਼ ਹੈ। ਰਾਖੀ ਸਾਵੰਤ ਦੇ ਵੀਡੀਓਜ਼ 'ਤੇ ਕਈ ਲੋਕ ਉਸ ਦਾ ਸਮਰਥਨ ਕਰ ਰਹੇ ਹਨ।

ਰਾਖੀ ਨੇ ਕੱਢੀ ਜਮ ਕੇ ਭੜਾਸ 

ਵੀਡੀਓ 'ਚ ਰਾਖੀ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਤੁਹਾਡੀ ਲਾਇਫ਼ ਪਰਸਨਲ ਨਹੀਂ ਹੈ ਕਿਉਂਕਿ ਤੁਸੀਂ ਆਪਣੇ ਘਰ ਵਿੱਚ ਨਹੀਂ ਹੋ। ਤੁਸੀਂ ਲੋਕ ਬਿੱਗ ਬੌਸ ਦੇ ਘਰ ਵਿੱਚ ਆਪਣੀ ਗੰਦਗੀ ਲੈ ਕੇ ਗਏ ਹੋ ,ਡਰਾਮਾ ਰਚਾਉਣ ਲਈ। ਤੁਹਾਨੂੰ ਕੀ ਲਗਦਾ ਹੈ ਕਿ ਪਿਕਨਿਕ ਹੈ ਉੱਥੇ ? ਪੂਰੇ ਦੇਸ਼ ਦੀ ਜਨਤਾ ਕੀ ਇਸ ਨੌਟੰਕੀ 'ਤੇ ਤਾਲੀਆਂ ਵਜਾਏਗੀ। ਤੁਹਾਡਾ ਪਤੀ ਐਨਾ *** ਹੈ ਕਿ ਜਿਸ ਨੇ ਇੱਕ ਮੁੰਡੇ ਨੂੰ ਥੱਪੜ ਮਾਰ ਦਿੱਤਾ। ਬਿੱਗ ਬੌਸ, ਉਸਨੂੰ ਬਾਹਰ ਕੱਢੋ, ਇਹ ਬੇਇਨਸਾਫ਼ੀ ਹੈ। ਮੈਂ ਉਸ (ਪਾਇਲ) ਨੂੰ ਸਪੋਰਟ ਕਰਨ ਗਈ ਸੀ ,ਇਹ ਮੈਨੂੰ ਹੀ ਗਲੀ ਗਲੋਚ ਕਰਨ ਲੱਗੀ।

ਬ੍ਰੈਸਟ ਫਰੈਂਡ ਨੂੰ ਬਣਾਇਆ ਸੌਤਨ 

ਇੱਕ ਹੋਰ ਵੀਡੀਓ ਵਿੱਚ ਰਾਖੀ ਨੇ ਬਿੱਗ ਬੌਸ ਤੋਂ ਅਰਮਾਨ ਮਲਿਕ ਨੂੰ ਘਰੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਰਾਖੀ ਕਹਿੰਦੀ ਹੈ, ਉਸਨੇ ਆਪਣੀ ਸਭ ਤੋਂ ਚੰਗੀ ਦੋਸਤ ਨੂੰ ਸੌਤਨ ਬਣਾ ਲਿਆ। ਸਾਡੇ ਦੇਸ਼ ਦਾ ਨਾਮ ਖਰਾਬ ਕਰ ਦਿੱਤਾ। ਰਾਖੀ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਦੇਸ਼ 'ਚ ਕੋਈ ਵੀ ਸੌਤਨ ਨਾਲ ਇਸ ਤਰ੍ਹਾਂ ਰਹਿ ਸਕਦਾ ਹੈ। ਰਾਖੀ ਨੇ ਕਿਹਾ, 7 ਦਿਨਾਂ 'ਚ ਕਿਹੜਾ ਪਿਆਰ ਹੋ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪੂਰੀ ਜਨਤਾ ਉਸ ਪਾਂਡੇ (ਵਿਸ਼ਾਲ) ਦਾ ਸਾਥ ਦੇਣ। ਰਾਖੀ ਕਹਿੰਦੀ ਹੈ, ਜੇਕਰ ਮੈਂ ਬਿੱਗ ਬੌਸ ਦੇ ਘਰ ਗਈ ਤਾਂ ਅਰਮਾਨ ਮਲਿਕ ਨੂੰ ਹਰਾ ਕੇ ਆਵਾਂਗੀ।

 

 

ਉਸਨੇ ਕਿਹਾ - ਮੂੰਹ ਨਾਲ ਜਿੰਨਾ ਮਰਜ਼ੀ ਲੜੋ

ਰਾਖੀ ਨੇ ਵਿਸ਼ਾਲ ਲਈ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ਬਿੱਗ ਬੌਸ ਕੰਟਰੈਕਟ 'ਚ ਲਿਖਿਆ ਹੈ ਕਿ ਹੱਥ ਉਠਾਉਣ ਵਾਲਿਆਂ ਨੂੰ ਸ਼ੋਅ 'ਚੋਂ ਜਾਣਾ ਹੋਵੇਗਾ। ਉਹ ਕਹਿੰਦੀ ਹੈ, ਕੰਟਰੈਕਟ 'ਚ ਸਾਫ਼-ਸਾਫ਼ ਲਿਖਿਆ ਹੋਇਆ ਹੈ। ਮੂੰਹ ਨਾਲ ਜਿੰਨਾ ਵੀ ਲੜਨਾ ਹੈ ਲੜੋ -ਮਰੋ, ਮਰ ਜਾਓ। ਗਾਲੀ ਗਲੋਚ ਦੇ ਕੇ ਫਟ ਜਾਓ। ਬਿੱਗ ਬੌਸ ਵਿੱਚ ਬਹੁਤ ਕੁਝ ਗਲਤ ਹੋਇਆ ਹੈ।