ਕੰਗਨਾ ਰਣੌਤ ਨੂੰ BMC ਦਾ ਨੋਟਿਸ, ਕੀਤੀ ਨਿਯਮਾਂ ਦੀ ਉਲੰਘਣਾ
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਮੁੰਬਈ ਨਗਰ ਨਿਗਮ ਦੇ ਨਿਯਮ 354-ਏ ਦੀ ਪਾਲਣਾ ਨਹੀਂ ਕਰ ਰਹੀ
Kangana Ranaut
ਮੁੰਬਈ: ਬੀਐਮਸੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫਤਰ ਦੇ ਬਾਹਰ ਨੋਟਿਸ ਲਾਇਆ ਹੈ। ਬੀਐਮਸੀ ਨੇ ਇਸ ਨੋਟਿਸ ਵਿਚ ਕੰਗਨਾ ਨੂੰ ਕਿਹਾ ਹੈ ਕਿ ਕੰਗਨਾ ਦਾ ਦਫਤਰ BMC ਨੂੰ ਦਿੱਤੇ ਨਕਸ਼ੇ ਮੁਤਾਬਕ ਨਹੀਂ ਹੈ।
ਬੀਐਮਸੀ ਦਾ ਕਹਿਣਾ ਹੈ ਕਿ ਕੰਗਨਾ ਨੇ ਦਫਤਰ ਨੂੰ ਗੈਰਕਾਨੂੰਨੀ ਬਣਾਇਆ ਹੈ ਅਤੇ ਕੰਗਨਾ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।ਬੀਐਮਸੀ ਨੇ ਨੋਟਿਸ ਵਿਚ ਲਿਖਿਆ ਕਿ ਇਹ ਦਫਤਰ ਕੰਮ ਕਰਨ ਲਈ ਨਹੀਂ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਮੁੰਬਈ ਨਗਰ ਨਿਗਮ ਦੇ ਨਿਯਮ 354-ਏ ਦੀ ਪਾਲਣਾ ਨਹੀਂ ਕਰ ਰਹੀ। ਦੱਸ ਦਈਏ ਕਿ 354-ਏ ਨਿਯਮ ਵਿਚ ਤੈਅ ਮਾਪਦੰਡਾਂ ਮੁਤਾਬਕ, ਘਰ ਜਾਂ ਇਮਾਰਤ ਦਾ ਨਿਰਮਾਣ ਨਹੀਂ ਹੋਣਾ ਮੰਨਿਆ ਜਾਂਦਾ ਹੈ।
ਇਸ ਨੂੰ BMC ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। BMC ਇਸ 'ਤੇ ਕਾਰਵਾਈ ਕਰਨ ਲਈ ਸੁਤੰਤਰ ਹੈ।