ਕਿਸਾਨਾਂ ਦੇ ਹੱਕ ਵਿਚ ਆਈ ਅਦਾਕਾਰਾ ਪ੍ਰੀਤੀ ਜ਼ਿੰਟਾ, ਕਿਸਾਨਾਂ ਨੂੰ ਕਿਹਾ ਧਰਤੀ ਦੇ ਸਿਪਾਹੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਜ਼ਿੰਟਾ ਨੇ ਟਵੀਟ ਕੀਤਾ,“ਮੇਰਾ ਦਿਲ ਉਨ੍ਹਾਂ ਕਿਸਾਨਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨਾਲ ਹੈ ਜਿਹੜੇ ਇਸ ਠੰਡ ਅਤੇ ਮਹਾਂਮਾਰੀ ਵਿਚ ਅੰਦੋਲਨ ਕਰ ਰਹੇ ਹਨ।

Preeti zinta
ਮੁੰਬਈ

:

ਮੁੰਬਈ

:

pro

ਮੁੰਬਈ : ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਕਿਸਾਨਾਂ ਨੂੰ ਧਰਤੀ ਦੇ ਸਿਪਾਹੀ ਕਹਿ ਕੇ  ਅੰਦੋਲਨ  ਕਰ ਰਹੇ  ਕਿਸਾਨਾਂ ਦਾ ਸਮਰਥਨ ਕੀਤਾ। ਜ਼ਿੰਟਾ ਨੇ ਟਵੀਟ ਕੀਤਾ,“ਮੇਰਾ ਦਿਲ ਉਨ੍ਹਾਂ ਕਿਸਾਨਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ  ਨਾਲ ਹੈ ਜਿਹੜੇ ਇਸ ਠੰਡ ਅਤੇ ਮਹਾਂਮਾਰੀ  ਵਿਚ ਅੰਦੋਲਨ ਕਰ ਰਹੇ ਹਨ। ਉਹ ਮਿੱਟੀ ਦੇ ਸਿਪਾਹੀ ਹਨ ਜੋ ਸਾਡੇ ਦੇਸ਼ ਨੂੰ ਚਲਾਉਂਦੇ ਹਨ। ਮੈਨੂੰ ਪੂਰੀ ਉਮੀਦ ਹੈ ਕਿ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਹੋਵੇਗੀ।’’ ਜਲਦੀ ਹੀ ਸਕਾਰਾਤਮਕ ਨਤੀਜੇ ਆਉਣਗੇ ਅਤੇ ਸਭ ਹੱਲ ਹੋ ਜਾਣਗੇ।