Bigg Boss 17: ਅੰਕਿਤਾ ਲੋਖੰਡੇ ਨੇ ਵਿੱਕੀ ਨੂੰ ਮਾਰੀ ਲੱਤ ਤਾਂ ਨਾਰਾਜ਼ ਹੋਏ ਸੱਸ-ਸਹੁਰਾ; ਮਾਂ ਨੂੰ ਸ਼ਿਕਾਇਤ ਕਰਨ ’ਤੇ ਭੜਕੀ ਅੰਕਿਤਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਵਿੱਕੀ ਜੈਨ ਦੀ ਮਾਂ ਰੰਜਨਾ ਸ਼ੋਅ 'ਚ ਐਂਟਰੀ ਕਰ ਰਹੀ ਹੈ।

Bigg Boss 17: Ankita Lokhande Gets UPSET on Vicky Jain Mother

Bigg Boss 17 Update: ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 17 ਦਾ ਫਾਈਨਲ ਨੇੜੇ ਆ ਰਿਹਾ ਹੈ। ਸ਼ੋਅ 'ਚ ਜਲਦ ਹੀ ਫੈਮਿਲੀ ਵੀਕ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਸ਼ੋਅ 'ਚ ਸਾਰੇ ਪ੍ਰਤੀਯੋਗੀਆਂ ਦੇ ਪ੍ਰਵਾਰਕ ਮੈਂਬਰ ਆਉਣ ਵਾਲੇ ਹਨ। ਫੈਮਿਲੀ ਵੀਕ ਵਿਚ ਵਿੱਕੀ ਜੈਨ ਦੇ ਪ੍ਰਵਾਰ 'ਚੋਂ ਉਸ ਦੀ ਮਾਂ ਰੰਜਨਾ ਜੈਨ ਸ਼ੋਅ 'ਚ ਐਂਟਰੀ ਕਰੇਗੀ। ਰੰਜਨਾ ਨੇ ਸ਼ੋਅ 'ਚ ਆ ਕੇ ਅੰਕਿਤਾ ਦੇ ਵਿਵਹਾਰ 'ਤੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਜਦੋਂ ਅੰਕਿਤਾ ਨੇ ਵਿੱਕੀ ਨੂੰ ਲੱਤ ਮਾਰੀ ਸੀ ਤਾਂ ਉਸ ਦੇ ਪਤੀ ਨੇ ਅੰਕਿਤਾ ਦੀ ਮਾਂ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ ਸੀ।

ਹਾਲ ਹੀ ਵਿਚ ਸ਼ੋਅ ਦਾ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਵਿੱਕੀ ਜੈਨ ਦੀ ਮਾਂ ਰੰਜਨਾ ਸ਼ੋਅ 'ਚ ਐਂਟਰੀ ਕਰ ਰਹੀ ਹੈ। ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਵਿੱਕੀ ਦੀ ਮਾਂ ਰੰਜਨਾ ਅੰਕਿਤਾ ਨੂੰ ਕਹਿੰਦੀ ਹੈ, 'ਜਦੋਂ ਤੁਸੀਂ ਵਿੱਕੀ ਨੂੰ ਲੱਤ ਮਾਰੀ ਸੀ ਤਾਂ ਵਿੱਕੀ ਦੇ ਪਿਤਾ ਨੇ ਤੁਰੰਤ ਤੁਹਾਡੀ ਮਾਂ ਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਕੀ ਤੁਸੀਂ ਵੀ ਅਪਣੇ ਪਤੀ ਨੂੰ ਇਸੇ ਤਰ੍ਹਾਂ ਲੱਤ ਮਾਰਦੇ ਸੀ।'

ਇਹ ਸੁਣ ਕੇ ਅੰਕਿਤਾ ਦੰਗ ਰਹਿ ਗਈ ਅਤੇ ਖਿਝ ਕੇ ਬੋਲੀ, ‘ਮੰਮੀ ਨੂੰ ਫ਼ੋਨ ਕਰਨ ਦੀ ਕੀ ਲੋੜ ਸੀ?' ਮੇਰੀ ਮਾਂ ਉਥੇ ਇਕੱਲੀ ਹੈ, ਮੇਰੇ ਪਿਤਾ ਦੀ ਮੌਤ ਹੋ ਗਈ ਹੈ। ਮੰਮਾ...ਕਿਰਪਾ ਕਰਕੇ ਮੇਰੇ ਮੰਮੀ ਨੂੰ ਨਾ ਦੱਸੋ’।

ਵਿੱਕੀ ਦੀ ਮਾਂ ਰੰਜਨਾ ਤੋਂ ਇਲਾਵਾ ਅੰਕਿਤਾ ਲੋਖੰਡੇ ਦੀ ਮਾਂ ਵੰਦਨਾ ਪੰਡਿਤ ਵੀ ਸ਼ੋਅ 'ਚ ਆਉਣ ਵਾਲੀ ਹੈ। ਉਨ੍ਹਾਂ ਨੇ ਸ਼ੋਅ 'ਚ ਵਿੱਕੀ ਅਤੇ ਅੰਕਿਤਾ ਨੂੰ ਲੈ ਕੇ ਅਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ। ਉਸ ਨੇ ਕਿਹਾ, ‘ਤੁਸੀਂ ਲੋਕ ਉਸ ਤਰ੍ਹਾਂ ਨਹੀਂ ਦਿਖ ਰਹੇ ਜਿਵੇਂ ਦੇ ਤੁਸੀਂ ਹੋ। ਤੁਸੀਂ ਬਹੁਤ ਲੜਾਈ ਕਰਦੇ ਦਿਖ ਰਹੇ ਹੋ’।

ਜ਼ਿਕਰਯੋਗ ਹੈ ਕਿ ਅੰਕਿਤਾ ਲੋਖੰਡੇ ਅਪਣੇ ਪਿਤਾ ਸ਼ਸ਼ੀਕਾਂਤ ਲੋਖੰਡੇ ਦੇ ਬਹੁਤ ਕਰੀਬ ਸੀ। ਅਜੇ ਚਾਰ ਮਹੀਨੇ ਪਹਿਲਾਂ 12 ਅਗਸਤ ਨੂੰ ਲੰਮੀ ਬਿਮਾਰੀ ਕਾਰਨ 68 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਅੰਕਿਤਾ ਅਪਣੇ ਪਿਤਾ ਦੇ ਦੇਹਾਂਤ ਤੋਂ ਬਹੁਤ ਦੁਖੀ ਸੀ। ਅੰਕਿਤਾ ਨੇ ਖੁਦ ਅਪਣੇ ਪਿਤਾ ਨੂੰ ਮੋਢਾ ਦਿਤਾ ਸੀ।