ਨਰਿੰਦਰ ਮੋਦੀ ਦੀ ਬਾਇਓਪਿਕ ਤੋਂ ਪਹਿਲਾਂ ਰਾਹੁਲ ਗਾਂਧੀ 'ਤੇ ਬਣੀ RAGA ਦਾ ਟੀਜ਼ਰ ਹੋਇਆ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣਨ ਵਾਲੀ ਬਾਇਓਪਿਕ ਹਾਲੇ ਤੱਕ ਪਰਦੇ 'ਤੇ ਵੀ ਨਹੀਂ ਆਈ ਹੈ ਅਤੇ ਇਸ ਵਿਚ ਰਾਹੁਲ ਗਾਂਧੀ 'ਤੇ ਬਣੀ ਬਾਇਓਪਿਕ ਰਾਗਾ ...

My Name Is RaGa

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣਨ ਵਾਲੀ ਬਾਇਓਪਿਕ ਹਾਲੇ ਤੱਕ ਪਰਦੇ 'ਤੇ ਵੀ ਨਹੀਂ ਆਈ ਹੈ ਅਤੇ ਇਸ ਵਿਚ ਰਾਹੁਲ ਗਾਂਧੀ 'ਤੇ ਬਣੀ ਬਾਇਓਪਿਕ ਰਾਗਾ ਦਾ ਟੀਜ਼ਰ ਜਾਰੀ ਹੋ ਗਿਆ ਹੈ। ਰਾ ਮਤਲਬ ਰਾਹੁਲ ਅਤੇ ਗਾ ਮਤਲਬ ਗਾਂਧੀ। ਇਸ ਫ਼ਿਲਮ ਦੇ ਡਾਇਰੈਕਟਰ ਰੁਪੇਸ਼ ਪਾਲ ਹਨ ਜਿਨ੍ਹਾਂ ਨੇ ਸੇਂਟ ਡਰੈਕੁਲਾ ਅਤੇ ਕਾਮਸੂਤਰ ਥ੍ਰੀਡੀ ਵਰਗੀ ਫ਼ਿਲਮਾਂ ਬਣਾਈਆਂ ਹਨ। ਤਿੰਨ ਮਿੰਟ ਦੇ ਟੀਜ਼ਰ ਵਿਚ ਮੇਕਰਸ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨਿਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਰਗੇ ਮੁੱਖ ਕਿਰਦਾਰਾਂ ਦੀ ਝਲਕ ਵਿਖਾਈ ਗਈ ਹੈ।

ਇੰਦਰਾ ਗਾਂਧੀ ਦੀ ਹੱਤਿਆ ਤੋਂ ਲੈ ਕੇ ਰਾਹੁਲ ਦੇ ਰਾਜਨੀਤੀ ਵਿਚ ਕਦਮ ਰੱਖਣ ਤੱਕ ਨੂੰ ਫ਼ਿਲਮ ਦੇ ਟ੍ਰੇਲਰ 'ਚ ਵਿਖਾਇਆ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਰੁਪੇਸ਼ ਪਾਲ ਨੇ ਕੀਤਾ ਹੈ। ਫ਼ਿਲਮ ਵਿਚ ਰਾਹੁਲ ਗਾਂਧੀ, ਇੰਦਰਾ ਗਾਂਧੀ ਤੋਂ ਇਲਾਵਾ ਰਾਜੀਵ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਦੇ ਕਿਰਦਾਰਾਂ 'ਤੇ ਵੀ ਪ੍ਰਕਾਸ਼ ਪਾਇਆ ਗਿਆ ਹੈ। 

ਇਸ ਟ੍ਰੇਲਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਫਿਲਮ ਦਾ ਟ੍ਰੇਲਰ ਉਸ ਸਮੇਂ ਰਿਲੀਜ਼ ਕੀਤਾ ਗਿਆ ਹੈ ਜਦੋਂ ਲੋਕਸਭਾ ਚੋਣ ਜੋਰਾਂ 'ਤੇ ਹੈ ਅਤੇ ਸੋਨੀਆ ਗਾਂਧੀ ਦੀ ਧੀ ਅਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਕਾਂਗਰਸ ਪਾਰਟੀ ਵਿਚ ਇਕ ਅਹਿਮ ਰੋਲ ਨਿਭਾਉਣ ਜਾ ਰਹੀ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸਿਆਸਤਦਾਨ ਦੇ ਜੀਵਨ 'ਤੇ ਫ਼ਿਲਮ ਦੇ ਜ਼ਰੀਏ ਰੋਸ਼ਨੀ ਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਬਾਇਓਪਿਕ ਵੀ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਸੀ।

ਫ਼ਿਲਮ ਦੇ ਅੰਦਰ ਕਈ ਸਾਰੇ ਰਾਜਨੇਤਾਵਾਂ ਦੇ ਕਿਰਦਾਰਾਂ ਨੂੰ ਵਖਾਇਆ ਗਿਆ ਸੀ। ਇਸ ਤੋਂ ਪਹਿਲਾਂ ਫ਼ਿਲਮ ‘ਉਰੀ : ਦ ਸਰਜਿਕਲ ਸਟ੍ਰਾਇਕ’ ਆਈ ਸੀ। ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਸਟਾਰਰ ਇਸ ਫ਼ਿਲਮ ਨੂੰ ਲੈ ਕੇ ਇਲਜ਼ਾਮ ਲਗਾਏ ਗਏ ਸਨ ਕਿ ਫ਼ਿਲਮ ਬੀਜੇਪੀ ਵਲੋਂ ਸਪਾਂਸਰਡ ਹੈ। ਫ਼ਿਲਮ ਉਰੀ ਵਿਚ ਪੀਐਮ ਮੋਦੀ ਦੇ ਕਿਰਦਾਰ ਨੂੰ ਵੀ ਵਿਖਾਇਆ ਗਿਆ ਸੀ। 

ਫ਼ਿਲਮ ‘ਦ ਐਕਸਿਡੈਂਟਲ ਪ੍ਰਾਇਮ ਮਨਿਸਟਰ’ ਨੂੰ ਲੈ ਕੇ ਵੀ ਇਲਜ਼ਾਮ ਲਗਾਏ ਗਏ ਸਨ ਕਿ ਇਸ ਫ਼ਿਲਮ ਦੇ ਵਲੋਂ ਕਾਂਗਰਸ ਦੀ ਛਵੀ 'ਤੇ ਸੱਟ ਮਾਰੀ ਗਈ ਹੈ। ਫ਼ਿਲਮ ਵਿਚ ਵਿਖਾਇਆ ਗਿਆ ਸੀ ਕਿ ਉਸ ਸਮੇਂ ਦੇ ਪੀਏਐ ਮਨਮੋਹਨ ਸਿੰਘ 'ਤੇ ਸੋਨੀਆ ਗਾਂਧੀ ਨੇ ਅਪਣੇ ਫ਼ੈਸਲੇ ਥੋਪੇ ਸਨ।  ਅਜਿਹੇ ਵਿਚ ਹੁਣ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਉਤੇ ਬਣੀ ਇਸ ਫ਼ਿਲਮ ਨੇ ਐਂਟਰੀ ਮਾਰੀ ਹੈ।