ਅਕਸ਼ੇ ਕੁਮਾਰ ਨੂੰ ਬੇਇਜ਼ਤ ਕਰਕੇ ਇਸ ਬੰਗਲੇ ਤੋਂ ਕੱਢਿਆ,ਖਿਡਾਰੀ ਨੇ ਸਾਲਾਂ ਬਾਅਦ ਲਿਆ ਬਦਲਾ!

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਇਸ ਸਮੇਂ ਆਪਣੇ ਕਰੀਅਰ ਦੇ ਸਿਖ਼ਰ 'ਤੇ ਹਨ।

file photo

ਮੁੰਬਈ: ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਇਸ ਸਮੇਂ ਆਪਣੇ ਕਰੀਅਰ ਦੇ ਸਿਖ਼ਰ 'ਤੇ ਹਨ। ਲੰਬੇ ਸਮੇਂ ਤੋਂ ਉਸ ਦੀ ਹਰ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ ਨਾਲ ਹੀ ਕਰੋੜਾਂ ਦੇ ਮਾਲਕ ਵੀ ਹਨ। ਅਕਸ਼ੈ ਖਿਲਾੜੀ ਕੁਮਾਰ ਦੇ ਨਾਮ ਨਾਲ ਮਸ਼ਹੂਰ ਹੈ। ਅਕਸ਼ੈ ਅੱਜ ਜਿੱਥੇ ਜੁਹੂ ਦੇ ਬੰਗਲੇ ਵਿੱਚ ਰਹਿੰਦੇ ਹਨ ਉਹ  ਉਹੀ ਬੰਗਲਾਹੈ ਜਿਥੋਂ  ਉਸ ਨੂੰ 33 ਸਾਲ ਪਹਿਲਾਂ ਕੱਢਿਆਂ ਗਿਆ ਸੀ। 

ਦਰਅਸਲ ਗੱਲ ਇਸ ਤਰ੍ਹਾਂ ਹੈ ਕਿ ਅੱਜ ਤੋਂ 33 ਸਾਲ ਪਹਿਲਾਂ ਅਕਸ਼ੈ ਸੰਘਰਸ਼ ਕਰ ਰਹੇ ਸੀ ਅਤੇ ਉਸ ਨੂੰ ਆਡੀਸ਼ਨ ਲਈ ਪੋਰਟਫੋਲੀਓ ਦੀ ਜ਼ਰੂਰਤ ਸੀ। ਉਸਨੇ ਪੋਰਟਫੋਲੀਓ ਬਣਾਉਣ ਲਈ ਉਸ ਵੇਲੇ ਦੇ ਮਸ਼ਹੂਰ ਫੋਟੋਗ੍ਰਾਫਰ ਜੈਸ਼ ਸ਼ੇਠ ਨਾਲ ਗੱਲ ਕੀਤੀ ਪਰ ਅਕਸ਼ੈ ਕੋਲ ਉਸ ਸਮੇਂ ਜੈਸ਼ ਨੂੰ ਦੇਣ ਲਈ ਪੈਸੇ ਨਹੀਂ ਸਨ।

ਇਸ 'ਤੇ ਅਕਸ਼ੇ ਨੇ ਜੈਸ਼ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਸਹਾਇਕ ਦੇ ਤੌਰ' ਤੇ ਰੱਖਣ ਅਤੇ ਅਕਸ਼ੇ ਨੂੰ ਜੋ ਵੀ ਪੈਸਾ ਦੇਣ  ਵਾਲੇ ਹਨ, ਉਸ ਦੀ ਬਜਾਏ ਉਸਦਾ ਪੋਰਟਫੋਲੀਓ ਬਣਾ ਦੇਣ ਹੈ। ਜੈਸ਼ ਇਸ ਮਾਮਲੇ 'ਤੇ ਸਹਿਮਤ ਹੋ ਗਿਆ।ਅਕਸ਼ੈ ਕੁਮਾਰ ਨੇ ਜੈਸ਼ ਸ਼ੇਠ ਦੀ ਸਹਾਇਤਾ ਕਰਨੀ ਸ਼ੁਰੂ ਕੀਤੀ। ਦੋਵਾਂ ਨੇ ਅਕਸ਼ੈ ਦੇ ਪੋਰਟਫੋਲੀਓ ਸ਼ੂਟ ਲਈ ਜੁਹੂ ਵਿੱਚ ਇੱਕ ਬੰਗਲਾ ਚੁਣਿਆ ਸੀ। ਦੋਵੇਂ ਫੋਟੋਸ਼ੂਟ ਵਾਲੇ ਦਿਨ ਬੰਗਲੇ ਨੇੜੇ ਪਹੁੰਚੇ ਅਤੇ ਫੋਟੋਸ਼ੂਟ ਕਰਨ ਲੱਗ ਪਏ।

ਇਕ ਫੋਟੋ ਲਈ ਅਕਸ਼ੈ ਬੰਗਲੇ ਦੀ ਕੰਧ 'ਤੇ ਬੈਠ ਗਿਆ ।ਉਸ ਬੰਗਲੇ ਦੇ ਚੌਕੀਦਾਰ ਨੇ ਅਕਸ਼ੇ ਨੂੰ ਕੰਧ ਉੱਤੇ ਚੜ੍ਹਦਿਆਂ ਵੇਖਿਆ। ਚੌਕੀਦਾਰ ਉਥੇ ਆਇਆ ਅਤੇ ਉਨ੍ਹਾਂ ਦੋਹਾਂ ਨੂੰ ਭਜਾ ਦਿੱਤਾ। ਅਕਸ਼ੇ ਅਤੇ ਜੈਸ਼ ਉਥੋਂ ਚਲੇ ਗਏ। ਜੈਸ਼ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਜੈਸ਼ ਨੇ ਕਿਹਾ ਇਹ ਹੈਰਾਨੀ ਦੀ ਗੱਲ ਹੈ ਕਿ ਅਕਸ਼ੇ ਹੁਣ ਉਹੀ ਜ਼ਮੀਨ ਦੇ ਮਾਲਕ ਹਨ ਜਿੱਥੋਂ ਸਾਨੂੰ ਬਾਹਰ ਕੱਢਿਆ ਗਿਆ ਸੀ। 

ਉਨ੍ਹਾਂ ਦਿਨਾਂ ਵਿਚ ਸੜਕ 'ਤੇ ਸ਼ੂਟਿੰਗ ਕਰਨਾ ਇਕ ਆਮ ਚੀਜ਼ ਸੀ। ਜੈਸ਼ ਨੇ  ਉਸ ਸ਼ੂਟਿੰਗ ਬਾਰੇ ਅੱਗੇ ਕਿਹਾ ਅਸੀਂ ਉਸ ਪੁਰਾਣੇ ਬੰਗਲੇ ਨੂੰ ਚੁਣਿਆ ਅਤੇ ਅਕਸ਼ੇ ਘਰ ਦੀ ਕੰਧ' ਤੇ ਬੈਠ ਗਏ ਅਤੇ ਪੋਜ਼ ਦੇਣਾ ਸ਼ੁਰੂ ਕਰ ਦਿੱਤਾ। ਉਸ ਵਕਤ ਚੌਕੀਦਾਰ ਨੇ ਸਾਨੂੰ ਵੇਖਿਆ। ਉਸਨੇ ਪੁਲਿਸ ਨੂੰ ਬੁਲਾਉਣ ਦੀ ਧਮਕੀ ਵੀ ਦਿੱਤੀ ਅਤੇ  ਉਸਨੇ ਸਾਡਾ ਪਿੱਛਾ ਵੀ   ਕੀਤਾ ਪਰ ਅਸੀਂ ਕੁਝ ਸ਼ਾਟ ਲੈਣ ਵਿੱਚ ਸਫਲ ਹੋ ਗਏ।

ਵਰਕ ਫਰੰਟ ਦੀ ਗੱਲ ਕਰੀਏ ਅਕਸ਼ੇ ਦੀ ਫਿਲਮ 'ਸੂਰਿਆਵੰਸ਼ੀ' ਇਸ ਮਹੀਨੇ 23 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਹਾਲ ਉਹ ਆਪਣੀਆਂ ਫਿਲਮਾਂ 'ਸੂਰਿਆਵੰਸ਼ੀ', 'ਲਕਸ਼ਮੀ ਬਾਂਬ' ਅਤੇ 'ਅਤਰੰਗੀ ਰੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ