ਸ਼੍ਰੇਅਸ ਤਲਪੜੇ ਦੇ ਘਰ ਨੰਨ੍ਹੀ ਪਰੀ ਨੇ ਲਿਆ ਜਨਮ
ਸ਼੍ਰੇਅਸ ਤਲਪੜੇ ਅਤੇ ਉਨ੍ਹਾਂ ਦੀ ਪਤਨੀ ਦਿਪਤੀ ਘਰ ਧੀ ਨੇ ਜਨਮ ਲਿਆ ਹੈ। ਦਰਅਸਲ, ਦੋਹਾਂ ਵਿਆਹ ਦੇ ਲਗਭਗ 14 ਸਾਲ ਤੋਂ ਬਾਅਦ ਸੈਰੋਗੇਸੀ ਦੇ ਜ਼ਰੀਏ ਇਕ ਧੀ ਦੇ ਮਾਂ-ਬਾਪ...
ਮੁੰਬਈ : ਸ਼੍ਰੇਅਸ ਤਲਪੜੇ ਅਤੇ ਉਨ੍ਹਾਂ ਦੀ ਪਤਨੀ ਦਿਪਤੀ ਘਰ ਧੀ ਨੇ ਜਨਮ ਲਿਆ ਹੈ। ਦਰਅਸਲ, ਦੋਹਾਂ ਵਿਆਹ ਦੇ ਲਗਭਗ 14 ਸਾਲ ਤੋਂ ਬਾਅਦ ਸੈਰੋਗੇਸੀ ਦੇ ਜ਼ਰੀਏ ਇਕ ਧੀ ਦੇ ਮਾਂ-ਬਾਪ ਬਣ ਗਏ ਹਨ। ਸ਼੍ਰੇਅਸ ਅਤੇ ਦਿਪਤੀ ਪਿਛਲੇ ਕੁਝ ਦਿਨਾਂ ਤੋਂ ਛੁੱਟੀਆਂ ਮਨਾ ਰਹੇ ਸਨ ਅਤੇ 4 ਮਈ ਨੂੰ ਉਨ੍ਹਾਂ ਨੂੰ ਇਹ ਗੁਡ ਨਿਊਜ਼ ਮਿਲੀ।
ਸ਼੍ਰੇਅਸ ਨੇ ਕਿਹਾ ਕਿ ਡਿਲੀਵਰੀ ਦੀ ਤਰੀਕ 10 - 12 ਮਈ ਦੇ ਵਿਚ ਕੀਤੀ ਸੀ ਇਸ ਲਈ ਉਹ ਛੁੱਟੀਆਂ ਲਈ ਚਲੇ ਗਏ ਸਨ। ਉਥੇ ਜਾ ਕੇ ਸਾਨੂੰ ਪਤਾ ਚਲਿਆ ਕਿ ਸੈਰੋਗੇਟ ਮਾਂ ਨੂੰ ਦਰਦ ਸ਼ੁਰੂ ਹੋ ਗਿਆ ਤਾਂ ਫਿਰ ਅਸੀਂ ਉਸੀ ਰਾਤ ਵਾਪਸ ਆ ਗਏ। ਸ਼੍ਰੇਅਸ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਾਡੀ ਧੀ ਥੋੜ੍ਹੀ ਜ਼ਿਦੀ ਹੈ ਅਤੇ ਨਹੀਂ ਚਾਹੁੰਦੀ ਕਿ ਅਸੀਂ ਉਸ ਦੇ ਬਿਨਾਂ ਹਾਂਗ ਕਾਂਗ ਜਾਈਏ।
ਸੈਰੋਗੇਸੀ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਡਾਕਟਰ ਨੇ ਉਨ੍ਹਾਂ ਨੂੰ ਸਲਾਹ ਦਿਤੀ ਸੀ ਅਤੇ ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਫ਼ੈਸਲਾ ਉਨ੍ਹਾਂ ਦੀ ਜ਼ਿੰਦਗੀ ਦਾ ਸੱਭ ਤੋਂ ਸਮਝਦਾਰੀ ਵਾਲਾ ਫ਼ੈਸਲਾ ਹੈ। ਧੀ ਦੇ ਜਨਮ ਤੋਂ ਬਾਅਦ ਵਾਪਸ ਸ਼ੂਟ 'ਤੇ ਪਰਤਣ 'ਤੇ ਸ਼੍ਰੇਅਸ ਨੇ ਕਿਹਾ ਕਿ ਮੈਂ 15 ਮਈ ਤੋਂ ਸ਼ੂਟਿੰਗ ਸ਼ੁਰੂ ਕਰਨ ਵਾਲਾ ਹੀ ਸੀ ਪਰ ਮੇਰੀ ਵਜ੍ਹਾ ਨਾਲ ਫ਼ਿਲਮ ਦੇ ਸ਼ੂਟ ਨੂੰ 1 ਮਹੀਨੇ ਅੱਗੇ ਵਧਾ ਦਿਤਾ ਗਿਆ ਹੈ। ਹੁਣ ਮੈਂ 1 ਮਹੀਨੇ ਅਪਣੀ ਧੀ ਨਾਲ ਸਮਾਂ ਬਤੀਤ ਕਰ ਪਾਉਂਗਾ। ਮੈਂ ਅਪਣੀ ਧੀ ਨੂੰ ਸਾਰੀ ਖੁਸ਼ੀਆਂ ਦੇਣਾ ਚਾਹੁੰਦਾ ਹਾਂ।