ਵਿਆਹ ਦੀ ਰਿਸੇਪਸ਼ਨ 'ਚ ਦੀਖਿਆ ਸੋਨਮ ਅਤੇ ਆਨੰਦ ਦਾ ਪਿਆਰ
ਮੰਗਲਵਾਰ ਨੂੰ ਸੋਨਮ ਦਾ ਵਿਆਹ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਹੋਇਆ ।
ਮੁੰਬਈ: ਅਨਿਲ ਕਪੂਰ ਦੀ ਲਾਡਲੀ ਧੀ ਸੋਨਮ ਕਪੂਰ ਹੁਣ ਸੋਨਮ ਕਪੂਰ ਆਹੂਜਾ ਹੋ ਗਈ ਹੈ। ਮੰਗਲਵਾਰ ਨੂੰ ਸੋਨਮ ਦਾ ਵਿਆਹ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਹੋਇਆ । ਪੂਰਾ ਬਾਲੀਵੁਡ ਇਸ ਹਾਈ ਪ੍ਰੋਫਾਇਲ ਵਿਆਹ ਵਿਚ ਸ਼ਾਮਲ ਹੋਇਆ ।
ਵਿਆਹ ਤੋਂ ਲੈ ਕੇ ਰਿਸੇਪਸ਼ਨ ਤਕ ਦੀ ਸਾਰੀਆਂ ਤਸਵੀਰਾਂ ਦਿਨ ਭਰ ਸੋਸ਼ਲ ਮੀਡਿਆ ਵਿਚ ਛਾਈਆਂ ਰਹੀਆਂ । ਇਸ ਸੱਭ ਦੇ ਵਿਚ ਵਿਆਹ ਦੀ ਰਿਸੇਪਸ਼ਨ ਦੇ ਦੌਰਾਨ ਸੋਨਮ ਅਤੇ ਆਨੰਦ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ , ਜਿਨ੍ਹਾਂ ਵਿਚ ਦੋਹਾਂ ਵਿਚਲਾ ਪਿਆਰ ਸਾਫ਼ ਵੇਖਿਆ ਜਾ ਸਕਦਾ ਹੈ । ਤੁਸੀਂ ਵੇਖ ਸਕਦੇ ਹੋ ਰਿਸੇਪਸ਼ਨ ਦੀ ਪਾਰਟੀ ਦੇ ਦੌਰਾਨ ਸੋਨਮ ਅਤੇ ਆਨੰਦ ਬਿਲਕੁੱਲ ਵੱਖ ਰੰਗ ਵਿਚ ਨਜ਼ਰ ਆਏ !
ਦਸਣਯੋਗ ਹੈ ਕਿ ਸੋਨਮ ਕਪੂਰ ਬੇਹੱਦ ਚੁਲਬੁਲੀ ਅਤੇ ਖੁਸ਼ਮਿਜ਼ਾਜ਼ ਅਦਕਾਰਾ ਹੈ ਅਤੇ ਆਨੰਦ ਆਹੂਜਾ ਵੀ ਕਾਫ਼ੀ ਹਸਮੁਖ ਸੁਭਾਅ ਦੇ ਹਨ, ਜੋ ਇਨ੍ਹਾਂ ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ !
ਨਾਲ ਹੀ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਮਝਿਆ ਜਾ ਸਕਦਾ ਹੈ ਕਿ ਆਨੰਦ ਆਹੂਜਾ ਸਿਰਫ ਸੋਨਮ ਕਪੂਰ ਦੇ ਦੀਵਾਨੇ ਹੀ ਨਹੀਂ ਸਗੋਂ ਉਨ੍ਹਾਂ ਨੂੰ ਲੈ ਕੇ ਕਾਫ਼ੀ ਕੇਇਰਿੰਗ ਵੀ ਹਨ | ਫੋਟੋ ਸੈਸ਼ਨ ਦੇ ਦੌਰਾਨ ਤੁਸੀਂ ਵੇਖ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਬਾਹਾਂ ਫੈਲਾ ਕੇ ਅਪਣੀ ਨਵੀਂ ਦੁਲਹਨ ਸੋਨਮ ਦਾ ਸਵਾਗਤ ਕਰ ਰਹੇ ਹਨ | ਦਸਣਯੋਗ ਹੈ ਕਿ ਵਿਆਹ ਅਤੇ ਰਿਸੇਪਸ਼ਨ ਵਿਚ ਸ਼ਾਹ ਰੁਖ਼,ਸਲਮਾਨ,ਆਮਿਰ ,ਅਮਿਤਾਭ ਬੱਚਨ, ਕਰਨ ਜੌਹਰ ਸਮੇਤ ਬਾਲੀਵੁਡ ਦੇ ਤਮਾਮ ਸਟਾਰਸ ਪੁੱਜੇ ।
ਸੋਨਮ ਦਾ ਵਿਆਹ ਪੰਜਾਬੀ ਰੀਤੀ ਰਿਵਾਜਾਂ ਨਾਲ ਹੋਇਆ ਅਤੇ ਇਸ ਦੌਰਾਨ ਪੂਰਾ ਮਹੌਲ ਮਸਤੀ, ਉਤਸ਼ਾਹ ਅਤੇ ਖੁਸ਼ੀਆਂ ਨਾਲ ਭਰਿਆ ਰਿਹਾ। ਸੋਨਮ ਅਤੇ ਆਨੰਦ ਦੀ ਖੁਸ਼ੀ ਵੀ ਇਨ੍ਹਾਂ ਤਸਵੀਰਾਂ ਵਿੱਚ ਸਾਫ਼ ਵੇਖੀ ਜਾ ਸਕਦੀ ਹੈ ।