'ਮਿਸ਼ਨ ਮੰਗਲ' ਦਾ ਟੀਜ਼ਰ ਰਿਲੀਜ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਇਹ ਫ਼ਿਲਮ ਦਰਸਾਵੇਗੀ ਮੰਗਲ 'ਤੇ ਪਹੁੰਚਣ ਦੀ ਕਹਾਣੀ

Akshay kumar mission mangal teaser out

ਨਵੀਂ ਦਿੱਲੀ: ਅਕਸ਼ੇ ਕੁਮਾਰ ਦੀ ਮਲਟੀਸਟਾਰਰ ਫ਼ਿਲਮ ਮਿਸ਼ਨ ਮੰਗਲ ਦਾ ਟੀਜਰ ਰਿਲੀਜ਼ ਹੋ ਗਿਆ ਹੈ। ਟੀਜਰ ਵਿਚ ਅਕਸ਼ੇ ਕੁਮਾਰ ਇੰਡੀਆ ਸਪੇਸ ਰਿਸਰਚ ਆਰਗਾਈਜੇਸ਼ਨ ਦੇ ਇਕ ਸੀਨੀਅਰ ਸਾਇੰਟਿਸਟ ਰਾਕੇਸ਼ ਧਵਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਅਕਸ਼ੇ ਨੇ ਇਸ ਨੂੰ ਅਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਉਹਨਾਂ ਨੇ ਲਿਖਿਆ ਕਿ ਇਕ ਦੇਸ਼. ਇਕ ਸੁਪਨਾ. ਇਕ ਇਤਿਹਾਸ, ਭਾਰਤ ਦੀ ਮੰਗਲ ਗ੍ਰਹਿ ਤਕ ਦੀ ਸੱਚੀ ਕਹਾਣੀ।

ਇਸ ਟੀਜ਼ਰ ਵਿਚ ਇਕ ਰਾਕੇਟ ਸਪੇਸ ਵਿਚ ਭੇਜਣ ਦੀ ਤਿਆਰੀ ਦਿਖਾਈ ਗਈ ਹੈ। ਟੀਜ਼ਰ ਦੀ ਸ਼ੁਰੂਆਤ ਵਿਚ ਸੈਟੇਲਾਈਟ ਦੀ ਝਲਕ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਸੈਟੇਲਾਈਟ ਨੂੰ ਲਾਂਚ ਕਰਦੇ ਦਿਖਾਇਆ ਜਾਂਦਾ ਹੈ। ਇਸ ਫ਼ਿਲਮ ਵਿਚ ਅਕਸ਼ੇ ਕੁਮਾਰ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਵਿਦਿਆ ਬਾਲਨ, ਤਾਪਸੀ ਪੰਨੂ, ਨਿਤਯ ਮੇਨਨ, ਕੀਰਤੀ ਕੁਲਹਾੜੀ ਅਤੇ ਸ਼ਰਮਨ ਜੋਸ਼ੀ ਲੀਡ ਰੋਲ ਵਿਚ ਹਨ। ਟੀਜ਼ਰ ਵਿਚ ਹਰ ਕਿਰਦਾਰ ਦੀ ਝਲਕ ਦਿਖਾਈ ਦੇ ਰਹੀ ਹੈ।

 

 

ਫ਼ਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ। ਮੀਡੀਆ ਰਿਪੋਰਟਸ ਮੁਤਾਬਕ ਮਿਸ਼ਨ ਮੰਗਲ ਉਹਨਾਂ ਲੋਕਾਂ 'ਤੇ ਬਣੀ ਹੈ ਜਿਹਨਾਂ ਨੇ ਇੰਡੀਆ ਦੇ ਮਿਸ਼ਨ ਮੰਗਲ ਨੂੰ ਕਾਮਯਾਬ ਬਣਾਇਆ ਹੈ। ਸੂਤਰਾਂ ਮੁਤਾਬਕ ਇਸ ਫ਼ਿਲਮ ਵਿਚ ਅਕਸ਼ੇ ਕੁਮਾਰ ਦਾ ਰੋਲ ਅਜਿਹੇ ਵਿਗਿਆਨੀ ਦਾ ਹੈ ਜੋ ਇਕ ਯੰਗ ਟੀਮ ਨੂੰ ਮੁਸ਼ਕਿਲਾਂ ਵਿਚ ਪ੍ਰੇਰਿਤ ਕਰਦ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਪੋਸਟ ਰਿਲੀਜ਼ ਕੀਤਾ ਗਿਆ ਸੀ। ਇਸ ਪੋਸਟ ਵਿਚ ਸੈਟੇਲਾਈਟ ਨਾਲ ਫ਼ਿਲਮ ਦੀ ਪੂਰੀ ਸਟਾਰਕਾਸਟ ਨੂੰ ਦਿਖਾਇ ਗਿਆ ਸੀ।

 



 

 

ਇਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਲਿਖਿਆ ਸੀ "ਅਜਿਹੇ ਅੰਡਰਡਾਗਸ ਦੀ ਕਹਾਣੀ ਜੋ ਇੰਡੀਆ ਨੂੰ ਮੰਗਲ ਗ੍ਰਹਿ ਤਕ ਲੈ ਗਏ। ਤਾਕਤ, ਹਿੰਮਤ ਅਤੇ ਕਦੀ ਹਾਰ ਨਾ ਮੰਨਣ ਵਾਲੇ ਦੀ ਕਹਾਣੀ।" ਮਿਸ਼ਨ ਮੰਗਲ, ਮੰਗਲ ਗ੍ਰਹਿ 'ਤੇ ਭਾਰਤ ਦੇ ਸਪੇਸ ਮਿਸ਼ਨ ਦੀ ਸੱਚੀ ਕਹਾਣੀ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਦੁਆਰਾ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਇਹ ਫ਼ਿਲਮ ਉਹਨਾਂ ਨੇ ਖ਼ਾਸ ਤੌਰ 'ਤੇ ਅਪਣੀ ਬੇਟੀ ਲਈ ਕੀਤੀ ਹੈ।

 

 

ਉਹਨਾਂ ਨੇ ਲਿਖਿਆ ਸੀ ਕਿ "ਮਿਸ਼ਨ ਮੰਗਲ ਫ਼ਿਲਮ! ਉਹ ਉਮੀਦ ਕਰਦਾ ਹੈ ਕਿ ਜਿੰਨਾ ਇਹ ਲੋਕਾਂ ਦਾ ਮਨੋਰੰਜਨ ਕਰੇਗੀ ਉੰਨਾ ਹੀ ਪ੍ਰੇਰਿਤ ਵੀ ਕਰੇਗੀ।" ਇਹ ਫ਼ਿਲਮ ਉਹਨਾਂ ਨੇ ਖ਼ਾਸ ਤੌਰ 'ਤੇ ਅਪਣੀ ਬੇਟੀ ਅਤੇ ਉਸ ਦੀ ਉਮਰ ਦੇ ਬੱਚਿਆਂ ਲਈ ਹੈ  ਤਾਂ ਕਿ ਉਹਨਾਂ ਨੂੰ ਭਾਰਤ ਦੇ ਮਹਾਨ ਮੰਗਲ ਅਭਿਆਨ ਦੀ ਸੱਚੀ ਘਟਨਾ ਬਾਰੇ ਪਤਾ ਚਲ ਸਕੇ। ਫ਼ਿਲਮ 15 ਅਗਸਤ 2019 ਨੂੰ ਰਿਲੀਜ਼ ਹੋ ਰਹੀ ਹੈ।