ਸੰਸਕਾਰੀ ਅਦਾਕਾਰ ਆਲੋਕ ਨਾਥ ਤੇ ਲੱਗੇ ਬਲਾਤਕਾਰ ਦੇ ਦੋਸ਼, 20 ਸਾਲ ਬਾਅਦ ਬੋਲੀ ਪੀੜਤਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹੁਣ ਫਿਲਮ ਜਗਤ ਦੇ ਸੰਸਕਾਰੀ ਬਾਬੂ ਆਲੋਕਨਾਥ ਤੇ ਕੁਕਰਮ ਦਾ ਦੋਸ਼ ਲਗਾ ਹੈ। ਇਸ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੋ ਸਕਦਾ ਹੈ

Vinta Nanda

ਮੁੰਬਈ, ( ਪੀਟੀਆਈ)  : ਮਾਇਆਨਗਰੀ ਮੁੰਬਈ ਵਿਚ ਇਨੀ ਦਿਨੀ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ। ਪਹਿਲਾ ਤਨੂ ਸ਼੍ਰੀ ਦੱਤਾ ਅਤੇ ਕੰਗਨਾ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਤੇ  ਹੁਣ ਫਿਲਮ ਜਗਤ ਦੇ ਸੰਸਕਾਰੀ ਬਾਬੂ ਆਲੋਕਨਾਥ ਤੇ ਕੁਕਰਮ ਦਾ ਦੋਸ਼ ਲਗਾ ਹੈ। ਇਸ ਗੱਲ ਤੇ ਯਕੀਨ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਆਲੋਕ ਨਾਥ ਤੇ ਇਹ ਦੋਸ਼ ਉਨਾਂ ਨਾਲ ਕੰਮ ਕਰ ਚੁੱਕੀ ਇੱਕ ਨਿਰਮਾਤਾ ਨੇ ਫੇਸਬੁਕ ਤੇ ਪੋਸਟ ਰਾਂਹੀ ਲਗਾਏ ਹਨ। ਦਸਣਯੋਗ ਹੈ ਕਿ ਬਾਲੀਵੁੱਡ ਵਿਚ ਆਲੋਕ ਨਾਥ ਦੀ ਤਸਵੀਰ ਆਦਰਸ਼ਵਾਦੀ ਵਿਅਕਤੀ ਦੀ ਹੈ।

ਫਿਲਮੀ ਪਰਦੇ ਤੇ ਉਨਾਂ ਨੂੰ  ਜਿਆਦਾਤਰ ਪਿਤਾ ਦੀ ਭੂਮਿਕਾ ਨਿਭਾਉਂਦੇ ਹੋਏ ਵੇਖਿਆ ਜਾਂਦਾ ਹੈ। ਪਰ ਹੁਣ ਉਨਾਂ ਤੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ ਹਨ। ਇਹ ਦੋਸ਼ 80 ਅਤੇ 90 ਦੇ ਦਹਾਕੇ ਦੀ ਮਸ਼ਹੂਰ ਨਿਰਮਾਤਾ ਅਤੇ ਲੇਖਿਕਾ ਵਿੰਟਾ ਨੰਦਾ ਨੇ ਲਗਾਏ ਹਨ। ਵਿੰਟਾ ਨੰਦਾ ਨੇ ਸੋਸ਼ਲ ਮੀਡੀਆ ਤੇ ਲੰਮੀ ਪੋਸਟ ਰਾਹੀ ਅਪਣੀ ਹੱਡਬੀਤੀ ਲੋਕਾਂ ਨੂੰ ਦਸੀ। ਵਿੰਟਾ ਨੰਦਾ ਨੇ ਫੇਸਬੁੱਕ ਤੇ ਖੁੱਲੇਆਮ ਲਿਖਿਆ ਕਿ ਮੈਨੂੰ ਪਾਰਟੀ ਵਿਚ ਬੁਲਾਇਆ ਗਿਆ ਸੀ। ਉਨਾਂ ਦੀ ਪਤਨੀ ਅਤੇ ਮੇਰੀ ਵਧੀਆ ਸਹੇਲੀ ਉਸ ਵੇਲੇ ਸ਼ਹਿਰ ਤੋਂ ਬਾਹਰ ਸੀ।

ਇਹ ਹਮੇਸ਼ਾ ਦੀ ਤਰਾਂ ਇਕ ਆਮ ਪਾਰਟੀ ਸੀ ਜਿਸ ਵਿਚ ਮੇਰੇ ਕੁਝ ਦੋਸਤ ਜੋ ਥਿਅੇਟਰ ਨਾਲ ਜੁੜੇ ਹੋਏ ਸਨ, ਉਹ ਵੀ ਆਇਆ ਕਰਦੇ ਸਨ, ਇਸ ਲਈ ਮੈਂ ਪਾਰਟੀ ਤੇ ਜਾਣ ਤੋਂ ਇਨਕਾਰ ਨਹੀਂ ਕੀਤਾ। ਪਾਰਟੀ ਦੌਰਾਨ ਮੇਰੀ ਡ੍ਰਿਕੰਸ ਵਿਚ ਕੁਝ ਮਿਲਾਇਆ ਗਿਆ। ਜਿਸ ਤੋਂ ਬਾਅਦ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਰਾਤ 2 ਵਜੇ ਦੇ ਲਗਭਗ ਮੈਂ ਉਨਾਂ ਦੇ ਘਰ ਤੋਂ ਨਿਕਲੀ। ਮੈਨੂੰ ਕਿਸੇ ਨੇ ਘਰ ਛੱਡ ਕੇ ਆਉਣ ਬਾਰੇ ਨਹੀਂ ਪੁਛਿੱਆ।

ਮੈਨੂੰ ਇਨਾਂ ਤਾਂ ਹੋਸ਼ ਸੀ ਕਿ ਉਨਾਂ ਦੇ ਘਰ ਠਹਿਰਨਾ ਠੀਕ ਨਹੀਂ ਹੈ।, ਮੈਂ ਘਰ ਤੋਂ ਨਿਕਲੀ ਤੇ ਅਪਣੇ ਘਰ ਤੁਰ ਪਈ। ਉਸੇ ਵੇਲੇ ਇਹ ਕਾਰ ਲੈ ਕੇ ਮੇਰੇ ਕੋਲੋਂ ਦੀ ਲੰਘਿਆ ਤੇ ਕਿਹਾ ਕਿ ਮੈਂ ਤੈਨੂੰ ਛੱਡ ਦਵਾਂਗਾ। ਮੈਂ ਯਕੀਨ ਕਰਦੀ ਸੀ ਇਸਲਈ ਬੈਠ ਗਈ। ਉਸ ਤੋਂ ਬਾਅਦ ਕੀ ਹੋਇਆ ਠੀਕ ਤਰਾਂ ਯਾਦ ਨਹੀਂ। ਬਸ ਇਨਾ ਯਾਦ ਹੈ ਕਿ ਮੇਰੇ ਮੂੰਹ ਵਿਚ ਕਿਸੇ ਨੇ ਜ਼ਬਰਦਸਤੀ ਸ਼ਰਾਬ ਪਾਈ। ਜਦ ਦੂਜੇ ਦਿਨ ਦੁਪਹਿਰ ਮੈਂ ਉਠੀ ਤਾਂ ਦਰਦ ਮਹਿਸੂਸ ਹੋਇਆ।

ਤਦ ਮੈਨੂੰ ਪਤਾ ਲਗਾ ਕਿ ਮੇਰੇ ਨਾਲ ਕੁਕਰਮ ਹੋਇਆ ਹੈ। ਉਸ ਵੇਲੇ ਸਾਲ 1994 ਦੇ ਮਸ਼ਹੂਰ ਸ਼ੋਅ 'ਤਾਰਾ' ਦੇ ਲਈ ਕੰਮ ਕਰ ਰਹੀ ਸੀ। ਖੁਦ ਨੂੰ ਇਸ ਹਾਲਤ ਤੋਂ ਬਾਹਰ ਕੱਢਣ ਲਈ ਮੈਨੂੰ 20 ਸਾਲ ਲੱਗ ਗਏ। ਮੇਰਾ ਸਵੈ-ਵਿਸ਼ਵਾਸ ਹੁਣ ਵਾਪਿਸ ਆ ਗਿਆ ਹੈ ਤੇ ਮੈਂ ਇਸ ਗਲ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਹਿੰਮਤ ਕਰ ਸਕੀ ਹਾਂ। ਵਿੰਟਾ ਨੇ ਇਸ ਪੋਸਟ ਵਿਚ ਆਲੋਕ ਨਾਥ ਦਾ ਨਾਮ ਸਪਸ਼ੱਟ ਤੌਰ ਤੇ ਤਾਂ ਨਹੀਂ ਲਿਖਿਆ

ਪਰ ਸੰਸਕਾਰੀ ਸ਼ਬਦ ਦੀ ਵਰਤੋਂ ਕੀਤੀ ਹੈ। ਜਿਸ ਤੋਂ ਇਹ ਸਾਫ ਪਤਾ ਲਗਦਾ ਹੈ ਕਿ ਉਹ ਆਲੋਕ ਨਾਥ ਬਾਰੇ ਗੱਲ ਕਰ ਰਹੀ ਹੈ। ਇਸ ਮਾਮਲੇ ਵਿਚ ਆਲੋਕ ਨਾਥ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨਾਂ ਕਿਹਾ ਕਿ ਅਜਕਲ ਜੇਕਰ ਕੋਈ ਔਰਤ ਪੁਰਸ਼ ਤੇ ਦੋਸ਼ ਲਗਾਉਂਦੀ ਹੈ ਤਾਂ ਪੁਰਸ਼ ਵੱਲੋ ਕੁਝ ਕਹੇ ਜਾਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ । ਮੈਂ ਵਿੰਟਾ ਨੂੰ ਚੰਗੀ ਤਰਾਂ ਜਾਣਦਾ ਹਾਂ ਤੇ ਇਸ ਮਾਮਲੇ ਤੇ ਚੁੱਪ ਹੀ ਰਹਿਣਾ ਚਾਹੁੰਦਾ ਹਾਂ। ਉਨਾਂ ਨੂੰ ਅਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਸਹੀ ਸਮਾਂ ਆਉਣ ਤੇ ਸਹੀ ਗੱਲ ਅਪਣੇ ਆਪ ਸਾਹਮਣੇ ਆ ਜਾਵੇਗੀ। ਮੈਂ ਇਸ ਤੇ ਕੁਝ ਵੀ ਬਾਅਦ ਵਿਚ ਹੀ ਕਹਾਂਗਾ।