ਨਹੀਂ ਰਹੇ ਮਸ਼ਹੂਰ ਅਦਾਕਾਰ ਸਤੀਸ਼ ਕੌਲ, ਕੋਰੋਨਾ ਰਿਪੋਰਟ ਸੀ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

Famous actor Satish Kaul

ਮੁੰਬਈ- ਅਮਿਤਾਭ ਬੱਚਨ-ਦਿਲੀਪ ਕੁਮਾਰ ਨਾਲ ਕੰਮ ਕਰਨ ਵਾਲੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਇਸ ਫਾਨੀ ਸੰਸਾਰ ਨੂੰ ਅਲਵੀਦਾ ਕਹਿ ਗਏ ਹਨ। ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ। ਸਤੀਸ਼ ਕੌਲ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਪਿਛਲੇ ਦਿਨੀਂ ਉਹ ਕੋਰੋਨਾ ਦੀ ਲਪੇਟ ਵਿੱਚ ਆ ਗਏ ਸੀ। ਉਹ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ ਸੀ।  ਅਦਾਕਾਰ  ਸਤੀਸ਼ ਕੌਲ ਦੀ ਉਮਰ 76 ਸਾਲ ਸੀ। 

ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ ਸੀ। ਦੱਸ ਦੇਈਏ ਕਿ ਉਹ ਆਪਣੀ ਜ਼ਿੰਦਗੀ ਬੇਹੱਦ ਮਾੜੀ ਹਾਲਤ ‘ਚ ਬਿਤਾ ਰਹੇ ਸੀ। ਐਕਟਿੰਗ ਸਕੂਲ ਖੋਲ੍ਹਿਆ ਜਿਸ ਦੇ ਫਲੌਪ ਹੋਣ ਤੋਂ ਬਾਅਦ ਉਹ ਬਿਰਧ ਆਸ਼ਰਮ ਚਲੇ ਗਏ।