ਮਿਰਾਂਡਾ ਕੇਰ, ਈਵਾਨ ਸਪੀਗਲ ਦੇ ਘਰ ਆਇਆ ਨਵਾਂ ਮਹਿਮਾਨ
ਸੁਪਰਮਾਡਲ ਮਿਰਾਂਡਾ ਕੇਰ ਅਤੇ ਸਨੈਪਚੈਟ ਦੇ ਸੀਈਓ ਈਵਾਨ ਸਪੀਗਲ ਦੇ ਘਰ ਮੁੰਡੇ ਨੇ ਜਨਮ ਲਿਆ ਹੈ। ਕੇਰ ਨੇ ਸੱਤ ਮਈ ਨੂੰ ਅਪਣੇ ਦੂਜੇ ਬੱਚੇ ਨੂੰ ਜਨਮ ਦਿਤਾ। ...
ਲਾਸ ਏੰਜਲਸ, 10 ਮਈ : ਸੁਪਰਮਾਡਲ ਮਿਰਾਂਡਾ ਕੇਰ ਅਤੇ ਸਨੈਪਚੈਟ ਦੇ ਸੀਈਓ ਈਵਾਨ ਸਪੀਗਲ ਦੇ ਘਰ ਮੁੰਡੇ ਨੇ ਜਨਮ ਲਿਆ ਹੈ। ਕੇਰ ਨੇ ਸੱਤ ਮਈ ਨੂੰ ਅਪਣੇ ਦੂਜੇ ਬੱਚੇ ਨੂੰ ਜਨਮ ਦਿਤਾ। ਪਤੀ ਸਪੀਗਲ ਤੋਂ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਬੱਚੇ ਦੇ ਆਉਣ ਨਾਲ ਪਤੀ-ਪਤਨੀ ਨੇ ਸੱਭ ਨੰ ਵਧਾਈਆਂ ਦਿਤੀਆਂ। ਉਨ੍ਹਾਂ ਨੇ ਵਿਸ਼ੇਸ਼ ਬਿਆਨ 'ਚ ਕਿਹਾ ਕਿ ਅਸੀਂ ਸ਼ਬਦਾਂ 'ਚ ਦੱਸ ਨਹੀਂ ਸਕਦੇ ਕਿ ਅਪਣੇ ਖ਼ੂਬਸੂਰਤ ਪਰਵਾਰ 'ਚ ਸਵਾਗਤ ਕਰ ਕੇ ਅਸੀਂ ਕਿੰਨੇ ਖ਼ੁਸ਼ ਹਾਂ।
ਮਿਰਾਂਡਾ ਦੀ ਸਿਹਤ ਵਧੀਆ ਹੈ ਅਤੇ ਫ਼ਲਿਨ ਵੱਡਾ ਭਰਾ ਬਣ ਕੇ ਬਹੁਤ ਖ਼ੁਸ਼ ਹੈ। ਇਸ ਖਾਸ ਸਮੇਂ 'ਚ ਵਧਾਈਆਂ ਲਈ ਤੁਹਾਡਾ ਧੰਨਵਾਦ। ਖ਼ਬਰਾਂ ਮੁਤਾਬਕ ਬੱਚੇ ਦਾ ਨਾਮ ਸਪੀਗਲ ਦੇ ਦਾਦੇ ਦੇ ਨਾਂਅ 'ਤੇ ਹਾਰਟ ਰੱਖਿਆ ਗਿਆ ਹੈ। ਕੇਰ (35) ਦਾ ਉਨ੍ਹਾਂ ਦੇ ਸਾਬਕਾ ਪਤੀ ਅਦਾਕਾਰਾ ਓਰਲੈਂਡੋ ਬਲੂਮ ਤੋਂ ਸੱਤ ਸਾਲ ਦਾ ਪੁੱਤਰ ਫ਼ਲਿਨ ਵੀ ਹੈ। ਸਪੀਗਲ (27) ਅਤੇ ਕੇਰ ਨੇ ਪਿਛਲੇ ਸਾਲ 27 ਮਈ ਨੂੰ ਵਿਆਹ ਕੀਤਾ ਸੀ।