'ਐਵਰੀਬਡੀ ਨੋਜ਼’ ਲਈ ਮੈਨੂੰ ਅਤੇ ਜੇਵੀਅਰ ਨੂੰ ਮਿਲੀ ਬਰਾਬਰ ਤਨਖਾਹ : ਪੇਨੇਲੋਪੇ ਕਰੂਜ਼
ਦਾਕਾਰਾ ਪੇਨੇਲੋਪੇ ਕਰੂਜ਼ ਨੇ ਖੁਲਾਸਾ ਕੀਤਾ ਹੈ ਕਿ ਨਿਰਦੇਸ਼ਕ ਅਸਗਰ ਫ਼ਰਹਾਦੀ ਦੀ ਫ਼ਿਲਮ ‘ਐਵਰੀਬਡੀ ਨੋਜ਼’ ਲਈ ਉਨ੍ਹਾਂ ਨੂੰ ਅਤੇ ..
Penelope Cruz & Javier Bardem
ਕਾਨ, 10 ਮਈ : ਅਦਾਕਾਰਾ ਪੇਨੇਲੋਪੇ ਕਰੂਜ਼ ਨੇ ਖੁਲਾਸਾ ਕੀਤਾ ਹੈ ਕਿ ਨਿਰਦੇਸ਼ਕ ਅਸਗਰ ਫ਼ਰਹਾਦੀ ਦੀ ਫ਼ਿਲਮ ‘ਐਵਰੀਬਡੀ ਨੋਜ਼’ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਅਤੇ ਸਾਥੀ - ਕਲਾਕਾਰ ਜੇਵੀਅਰ ਬਾਰਡੇਮ ਨੂੰ ਇਕ ਬਰਾਬਰ ਤਨਖ਼ਾਹ ਮਿਲਿਆ ਹੈ।
ਇਸ ਤੋਂ ਪਹਿਲਾਂ ਪੇਨੇਲੋਪੇ ਅਤੇ ਬਾਰਡੇਮ 'ਜੈਮੋਂ ਜੈਮੋਂ', 'ਵਿੱਕੀ ਕ੍ਰਿਸਟੀਨਾ ਬਾਰਸਿਲੋਨਾ' ਅਤੇ 'ਲਵਿੰਗ ਪਾਬਲੋ' ਫ਼ਿਲਮਾਂ 'ਚ ਵੀ ਇਕੋ ਨਾਲ ਨਜ਼ਰ ਆ ਚੁਕੇ ਹਨ। ਬਰਾਬਰ ਤਨਖ਼ਾਹ ਦੇ ਸਵਾਲ 'ਤੇ ਪੇਨੇਲੋਪੇ ਨੇ ਕਿਹਾ ਕਿ ਅਸਲੀਅਤ 'ਚ, ਹਾਂ। ਪੇਨੇਲੋਪੇ ਅਤੇ ਬਾਰਡੇਮ ਸਾਲ 2010 ਵਿਚ ਵਿਆਹ ਦੇ ਬੰਧਨ 'ਚ ਬੱਝੇ ਸਨ। ਆਦਾਕਾਰਾ ਨੇ ਕਿਹਾ ਕਿ ਉਹ ਅਪਣਾ ਕੰਮ ਘਰ ਨਹੀਂ ਲੈ ਜਾਂਦੇ।