ਸੱਚੀ ਘਟਨਾ ’ਤੇ ਆਧਾਰਿਤ ਬਟਲਾ ਹਾਉਸ ਦਾ ਟ੍ਰੇਲਰ ਰਿਲੀਜ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਦਮਦਾਰ ਕਿਰਦਾਰ ਵਿਚ ਨਜ਼ਰ ਆਵੇਗਾ ਜਾਨ ਇਬਰਾਹਿਮ

Batla house trailer john abraham and mrunal thakur upcoming film

ਨਵੀਂ ਦਿੱਲੀ: ਬਟਲਾ ਹਾਉਸ ਐਨਕਾਉਂਟਰ ਅਪਣੇ ਸਮੇਂ ਦੇ ਚਰਚਾ ਵਿਚ ਰਹਿਣ ਵਾਲਾ ਐਨਕਾਉਂਟਰ ਹੈ ਅਤੇ ਇਸ ਤੇ ਕਈ ਤਰ੍ਹਾਂ ਦੇ ਵਿਵਾਦ ਵੀ ਹੁਏ ਸਨ। ਹੁਣ ਇਸ ਚਰਚਿਤ ਐਨਕਾਉਂਟਰ ’ਤੇ ਬਾਲੀਵੁੱਡ ਅਦਾਕਾਰ ਜਾਨ ਇਬਰਾਹਿਮ ਦੀ ਅਪਕਮਿੰਗ ਫ਼ਿਲਮ ਬਟਲਾ ਹਾਉਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਨਿਖਿਲ ਆਡਵਾਣੀ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ ਬਟਲਾ ਹਾਉਸ 15 ਅਗਸਤ ਨੂੰ ਸੁਤੰਤਰਤਾ ਦਿਸਵ ਦੇ ਦਿਨ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਫ਼ਿਲਹਾਲ ਇਸ ਫ਼ਿਲਮ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਜੋ ਕਾਫ਼ੀ ਰੋਮਾਂਚਕ ਹੈ। ਇਸ ਫ਼ਿਲਮ ਵਿਚ ਅਦਾਕਾਰ ਮ੍ਰਿਣਾਲ ਠਾਕੁਰ ਮੁੱਖ ਭੂਮਿਕਾ ਨਿਭਾਵੇਗੀ ਫ਼ਿਲਮ 2008 ਵਿਚ ਹੋਏ ਬਟਲਾ ਆਕਾਉਂਟਰ ਤੇ ਅਧਾਰਿਤ ਹੈ। ਅਦਾਕਾਰ ਜਾਨ ਇਬਰਾਹਿਮ ਅਤੇ ਮ੍ਰਿਣਾਲ ਠਾਕੁਰ ਸਟਾਰਰ ਫ਼ਿਲਮ ਬਟਲਾ ਹਾਉਸ ਵਿਚ ਨੋਰਾ ਫਤੇਹੀ ਵੀ ਨਜ਼ਰ ਆਵੇਗੀ। ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਟ੍ਰੇਲਰ ਕਾਫ਼ੀ ਟ੍ਰੇਂਡ ਕਰ ਰਿਹਾ ਹੈ।

ਇਸ ਟ੍ਰੇਲਰ ਦੀ ਸ਼ੁਰੂਆਤ ਵਿਚ ਹੀ ਦਸ ਦਿੱਤਾ ਗਿਆ ਹੈ ਇਹ ਫ਼ਿਲਮ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ਦੇ ਟ੍ਰੇਲਰ ਵਿਚ ਨਜ਼ਰ ਆ ਰਿਹਾ ਹੈ ਕਿ ਜਾਨ ਇਬਰਾਹਿਮ ਅਪਣੀ ਬੇਗੁਨਾਹੀ ਅਤੇ ਬਟਲਾ ਹਾਉਸ ਐਨਕਾਉਂਟਰ ਨੂੰ ਸਹੀ ਸਾਬਤ ਕਰਨ ਵਿਚ ਕਾਫ਼ੀ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਹਨ। 19 ਸਤੰਬਰ 2008 ਨੂੰ ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿਚ ਅਤਿਵਾਦੀਆਂ ਵਿਰੁਧ ਮੁਠਭੇੜ ਨੂੰ ਅੰਜਾਮ ਦਿੱਤਾ ਗਿਆ ਸੀ। 

ਜਿਸ ਵਿਚ ਦੋ ਅਤਿਵਾਦੀ ਮਾਰੇ ਗਏ ਸਨ ਅਤੇ ਦੋ ਭੱਜਣ ਵਿਚ ਸਫ਼ਲ ਹੋ ਗਏ ਸਨ। ਹੁਣ ਇਸ ਵਿਸ਼ੇ ’ਤੇ ਫ਼ਿਲਮ ਬਣ ਰਹੀ ਹੈ ਦੇਖਣਾ ਇਹ ਹੈ ਕਿ ਨਿਖਿਲ ਕਿਸ ਤਰ੍ਹਾਂ ਨਾਲ ਪਰਦੇ ’ਤੇ ਇਸ ਨੂੰ ਦਿਖਾਉਂਦੇ ਹਨ।