ਸੁਬਰਮਨੀਅਮ ਸਵਾਮੀ ਨੇ ਸੁਸ਼ਾਂਤ ਕੇਸ ਦੇ ਸਬੰਧ 'ਚ ਕੀਤਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਨੇ 14 ਜੂਨ ਨੂੰ ਖ਼ੁਦਕੁਸ਼ੀ ਕੀਤੀ ਸੀ

Subramanian Swamy And Sushant Rajput

ਨਵੀਂ ਦਿੱਲੀ : ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਨੀਅਮ ਸਵਾਮੀ ਨੇ ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸੰਭਾਵਿਤ CBI ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਇਕ ਵਕੀਲ ਦੀ ਨਿਯੁਕਤੀ ਕੀਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਪ੍ਰਸ਼ੰਸਕ ਸੀ. ਬੀ. ਆਈ. ਜਾਂਚ ਅਤੇ ਮਰਹੂਮ ਅਦਾਕਾਰ ਲਈ ਨਿਆ ਦੀ ਮੰਗ ਕਰ ਰਹੇ ਹਨ।

ਸੁਸ਼ਾਂਤ ਨੇ 14 ਜੂਨ ਨੂੰ ਖ਼ੁਦਕੁਸ਼ੀ ਕੀਤੀ ਸੀ। ਉਨ੍ਹਾਂ ਨੂੰ ਆਪਣੇ ਮੁੰਬਈ 'ਚ ਸਥਿਤ ਘਰ 'ਚ ਖ਼ੁਦ ਨੂੰ ਲਟਕਾ ਲਿਆ ਸੀ। ਉਦੋਂ ਤੋਂ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ 30 ਤੋਂ ਵੱਧ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਹੁਣ ਸੁਬਰਮਨੀਅਮ ਸਵਾਮੀ ਇਕ ਭਾਜਪਾ ਸੰਸਦ ਨੇ ਇਕ ਵਕੀਲ ਨੂੰ ਸੁਸ਼ਾਂਤ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸੰਭਾਵਿਤ ਸੀ. ਬੀ. ਆਈ. ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਰਵਾਈ ਕਰਨ ਲਈ ਨਿਯੁਕਤ ਕੀਤਾ ਹੈ।

ਆਪਣੇ ਟਵਿੱਟਰ ਹੈਂਡਲ 'ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸੁਬਰਮਨੀਅਮ ਸਵਾਮੀ ਨੇ ਟਵੀਟ ਕੀਤਾ ਅਤੇ ਲਿਖਿਆ ਹੈ ਕਿ 'ਮੈਂ ਇੱਛਾਕਰਨ ਨੂੰ ਸੰਭਾਵਿਤ ਸੀ. ਬੀ. ਆਈ. ਮਾਮਲੇ ਜਾਂ ਪੀ. ਆਈ. ਐੱਲ. ਜਾ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਸੁਸ਼ਾਂਤ ਰਾਜਪੂਤ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਕਰਵਾਈ ਕਰਨ ਲਈ ਕਿਹਾ ਹੈ।' ਆਪਣੇ ਟਵੀਟ 'ਚ ਸੁਬਰਮਨੀਅਮ ਸਵਾਮੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਐਡਵੋਕੇਟ ਈਸ਼ਵਰ ਸਿੰਘ ਭੰਡਾਰੀ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸਾਰੇ ਜ਼ਰੂਰੀ ਦਸਤਾਵੇਜਾਂ 'ਤੇ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਕਿ ਮਾਮਲੇ ਨੂੰ ਸੀ. ਬੀ. ਆਈ. ਦੁਆਰਾ ਜਾਂਚ ਦੇ ਯੋਗ ਦੱਸਿਆ ਜਾਵੇ।

ਆਪਣੇ ਟਵੀਟ 'ਚ ਸੁਬਰਮਨੀਅਮ ਸਵਾਮੀ ਨੇ ਜ਼ਿਕਰ ਕੀਤਾ ਕਿ ਵਕੀਲ ਈਸ਼ਵਰ ਸਿੰਘ ਭੰਡਾਰੀ ਸੰਭਾਵਿਤ ਸੀ. ਬੀ. ਆਈ. ਮਾਮਲੇ ਜਾਂ ਪੀ. ਆਈ. ਐੱਲ. ਜਾਂ ਆਪਰਾਧਿਕ ਸ਼ਿਕਾਇਤ ਮਾਮਲੇ ਲਈ ਉਪਲੱਬਧ ਸਾਰਾ ਡਾਟਾ ਇਕੱਠਾ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਟਵਿੱਟਰ 'ਤੇ #CBIForSonOfBihar ਟਰੇਂਡ ਕਰ ਰਿਹਾ ਹੈ। ਟਵਿੱਟਰ 'ਤੇ Netizens ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਸਬੰਧ 'ਚ ਸੀ. ਬੀ. ਆਈ. ਜਾਂਚ ਨੂੰ ਲੈ ਕੇ ਸੁਬਰਮਨੀਅਮ ਸਵਾਮੀ ਦੇ ਕਦਮ ਦੀ ਤਾਰੀਫ਼ ਕੀਤੀ ਅਤੇ ਧੰਨਵਾਦ ਵੀ ਕੀਤਾ ਹੈ।