ਵੱਡੇ ਪਰਦੇ ’ਤੇ ਦੇਖਣ ਨੂੰ ਮਿਲੇਗੀ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਕਹਾਣੀ, ਅਕਸ਼ੈ ਕੁਮਾਰ ਨਿਭਾਉਣਗੇ ਭੂਮਿਕਾ
ਇਹ ਫਿਲਮ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ
ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਜਲਦ ਹੀ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਇਹ ਫਿਲਮ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ, ਜਿਨ੍ਹਾਂ ਨੇ 1989 'ਚ ਰਾਣੀਗੰਜ ਕੋਲਫੀਲਡ 'ਚ ਇਕ ਖਾਣ 'ਚ ਫਸੇ 64 ਮਜ਼ਦੂਰਾਂ ਦੀ ਜਾਨ ਬਚਾਈ ਸੀ। ਇਸ ਵਿਚ ਅਕਸ਼ੈ ਜਸਵੰਤ ਸਿੰਘ ਗਿੱਲ ਦੇ ਕਿਰਦਾਰ ਵਿਚ ਨਜ਼ਰ ਆਉਣਗੇ।
Akshay Kumar to play mining engineer Jaswant Singh Gill in his next
ਇਹ ਭਾਰਤੀ ਫਿਲਮ ਕੰਪਨੀ ਪੂਜਾ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ ਅਤੇ ਟੀਨੂੰ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ, ਜਿਸ ਨੇ ਪਹਿਲਾਂ ਰੁਸਤਮ (2016) ਬਣਾਈ ਸੀ। ਹਾਲਾਂਕਿ ਪੂਜਾ ਐਂਟਰਟੇਨਮੈਂਟ ਨੇ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਲੁੱਕ ਨੂੰ ਕਲਿੱਕ ਕੀਤਾ। ਪ੍ਰੋਡਕਸ਼ਨ ਕੰਪਨੀ ਨੇ ਸ਼ੂਟ ਲਈ 100 ਏਕੜ ਤੋਂ ਵੱਧ ਜ਼ਮੀਨ ਲਈ ਹੈ। ਫਿਲਮ ਦੀ ਸ਼ੂਟਿੰਗ ਅਗਸਤ ਦੇ ਅੰਤ ਤੱਕ ਯੂਕੇ ਵਿਚ ਪੂਰੀ ਹੋਣ ਦੀ ਉਮੀਦ ਹੈ।
Akshay Kumar to play mining engineer Jaswant Singh Gill in his next
ਫਿਲਮ 'ਚ ਅਕਸ਼ੈ ਕੁਮਾਰ ਦੇ ਨਾਲ ਅਦਾਕਾਰਾ ਪਰਿਣੀਤੀ ਚੋਪੜਾ ਆਵੇਗੀ। ਪਰਿਣੀਤੀ ਜਸਵੰਤ ਗਿੱਲ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਦਾ ਰੋਲ ਛੋਟਾ ਹੋਵੇਗਾ। ਇਸ ਫਿਲਮ 'ਚ ਅਕਸ਼ੇ ਕੁਮਾਰ ਅਤੇ ਪਰਿਣੀਤੀ ਚੋਪੜਾ ਦੀ ਜੋੜੀ ਦੂਜੀ ਵਾਰ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵੇਂ ਫਿਲਮ 'ਕੇਸਰੀ' 'ਚ ਇਕੱਠੇ ਨਜ਼ਰ ਆਏ ਸਨ।