Jacqueline Fernandes News: ED ਨੇ ਜੈਕਲੀਨ ਫਰਨਾਂਡਿਸ ਨੂੰ ਮੁੜ ਕੀਤਾ ਤਲਬ

ਏਜੰਸੀ

ਮਨੋਰੰਜਨ, ਬਾਲੀਵੁੱਡ

Jacqueline Fernandes News: ਈਡੀ ਨੇ ਇਸ ਮਾਮਲੇ ਵਿੱਚ ਜੈਕਲੀਨ ਤੋਂ ਘੱਟੋ-ਘੱਟ ਪੰਜ ਵਾਰ ਪੁੱਛਗਿੱਛ ਕੀਤੀ ਹੈ

Money laundering case: ED summons Jacqueline Fernandes again

 

Jacqueline Fernandes News: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੂੰ ਇਕ ਵਾਰ ਫਿਰ ਤੋਂ ਪੁੱਛਗਿੱਛ ਲਈ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਅਤੇ ਕਈ ਹੋਰ ਉੱਚ-ਪ੍ਰੋਫਾਈਲ ਲੋਕਾਂ ਤੋਂ ਲਗਭਗ 200 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ 38 ਸਾਲਾ ਜੈਕਲੀਨ ਤੋਂ ਈਡੀ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ।

ਈਡੀ ਦਾ ਆਰੋਪ ਹੈ ਕਿ ਚੰਦਰਸ਼ੇਖਰ ਨੇ ਜੈਕਲੀਨ ਲਈ ਤੋਹਫ਼ੇ ਖਰੀਦਣ ਲਈ 'ਅਪਰਾਧ ਦੀ ਕਮਾਈ' ਜਾਂ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਕੀਤੀ ਸੀ।

ਕੇਂਦਰੀ ਜਾਂਚ ਏਜੰਸੀ ਨੇ 2022 ਵਿੱਚ ਦਾਇਰ ਇੱਕ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਜੈਕਲੀਨ "ਚੰਦਰਸ਼ੇਖਰ ਦੇ ਅਪਰਾਧਿਕ ਇਤਿਹਾਸ ਬਾਰੇ ਜਾਣਨ ਦੇ ਬਾਵਜੂਦ, ਉਹ ਉਸ ਤੋਂ ਕੀਮਤੀ ਚੀਜ਼ਾਂ, ਗਹਿਣੇ ਅਤੇ ਮਹਿੰਗੇ ਤੋਹਫ਼ੇ ਲੈਂਦੀ ਸੀ।"

ਈਡੀ ਨੇ ਇਸ ਮਾਮਲੇ ਵਿੱਚ ਜੈਕਲੀਨ ਤੋਂ ਘੱਟੋ-ਘੱਟ ਪੰਜ ਵਾਰ ਪੁੱਛਗਿੱਛ ਕੀਤੀ ਹੈ।

ਜੈਕਲੀਨ ਨੇ ਹਮੇਸ਼ਾ ਕਿਹਾ ਹੈ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਚੰਦਰਸ਼ੇਖਰ ਦੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ।