15 ਸਵਾਲਾਂ ਦੇ ਜਵਾਬ ਦੇ ਕੇ 1 ਕਰੋੜ ਤੱਕ ਪਹੁੰਚੇ ਹਿਮਾਂਸ਼ੂ, ਨਹੀਂ ਪਤਾ ਸੀ 1 ਹਜ਼ਾਰ ਦੇ ਸਵਾਲ ਦਾ ਜਵਾਬ

ਏਜੰਸੀ

ਮਨੋਰੰਜਨ, ਬਾਲੀਵੁੱਡ

ਮਸ਼ਹੂਰ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿਚ ਸੋਮਵਾਰ ਨੂੰ ਅਮਿਤਾਬ ਬਚਨ ਦੇ ਸਾਹਮਣੇ ਰਾਏ ਬਰੇਲੀ ਦੇ 19 ਸਾਲ ਦੇ ਹਿਮਾਂਸ਼ੂ ਧੂਰੀਆ ਸਨ।

Himanshu

ਮੁੰਬਈ: ਮਸ਼ਹੂਰ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿਚ ਸੋਮਵਾਰ ਨੂੰ ਅਮਿਤਾਬ ਬਚਨ ਦੇ ਸਾਹਮਣੇ ਰਾਏ ਬਰੇਲੀ ਦੇ 19 ਸਾਲ ਦੇ ਹਿਮਾਂਸ਼ੂ ਧੂਰੀਆ ਸਨ। ਹਿਮਾਂਸ਼ੂ ਧੂਰੀਆ ਇਕ ਟਰੇਨੀ ਪਾਇਲਟ ਹਨ। ਉਹਨਾਂ ਨੇ ਅਪਣੀ ਡੇਢ ਸਾਲ ਦੀ ਟਰੇਨਿੰਗ ਪੂਰੀ ਕਰ ਲਈ ਹੈ। ਹਿਮਾਂਸ਼ੂ ਨੇ ਕੇਬੀਸੀ ਦੇ 11ਵੇਂ ਸੀਜ਼ਨ ਵਿਚ ਕਈ ਸਾਰੇ ਰੋਚਕ ਰਿਕਾਰਡ ਬਣਾ ਦਿੱਤੇ ਹਨ।

ਹਿਮਾਂਸ਼ੂ ਦੀ ਪਰਵਾਰਕ ਜ਼ਿੰਦਗੀ ਨੂੰ ਲੈ ਕੇ ਅਮਿਤਾਬ ਬਚਨ ਨੇ ਉਤਸੁਕਤਾ ਦਿਖਾਈ। ਹਿਮਾਂਸ਼ੂ ਨੇ ਦੱਸਿਆ ਕਿ ਉਹ ਅਪਣੇ ਦੋਵੇਂ ਦੋਸਤਾਂ ਨਾਲ ਡੀਲ ਕਰਕੇ ਆਏ ਹਨ ਕਿ ਉਹ ਜਿੱਤੀ ਹੋਈ ਰਕਮ ਦਾ ਤੀਜਾ ਹਿੱਸਾ ਅਪਣੇ ਦੋਸਤਾਂ ਨੂੰ ਦੇਣਗੇ। ਹਿਮਾਂਸ਼ੂ ਕੇਬੀਸੀ ਦੇ ਨਵੇਂ ਹਫ਼ਤੇ ਦੇ ਪਹਿਲੇ ਉਮੀਦਵਾਰ ਸਨ। ਉਹਨਾਂ ਨੇ ਕੇਬੀਸੀ ਵਿਚ ਫਾਸਟੇਸਟ ਫਿੰਗਰ ਫਰਸਟ ਦਾ ਰਿਕਾਰਡ ਬਣਾਇਆ ਅਤੇ 11ਵੇਂ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਜਵਾਬ ਦਿੱਤਾ। ਉਹਨਾਂ ਨੇ ਫਾਸਟੇਸਟ ਫਿੰਗਰ ਫਰਸਟ ਦੇ ਸਵਾਲ ਦਾ ਜਵਾਬ ਸਿਰਫ਼ 2.41 ਸੈਕਿੰਡ ਵਿਚ ਦੇ ਦਿੱਤਾ।

ਹਿਮਾਂਸ਼ੂ ਨੇ ਅਪਣੇ ਪਹਿਲੇ ਹੀ ਸਵਾਲ ਵਿਚ ਲਾਈਫਲਾਈਨ ਲੈ ਲਈ। ਆਮ ਤੌਰ ‘ਤੇ ਕੇਬੀਸੀ ਵਿਚ ਪੁੱਛਿਆ ਜਾਣ ਵਾਲਾ ਪਹਿਲਾ ਸਵਾਲ ਬਹੁਤ ਅਸਾਨ ਹੁੰਦਾ ਹੈ। ਹਿਮਾਂਸ਼ੂ ਤੋਂ ਪੁੱਛਿਆ ਗਿਆ ਪਹਿਲਾ ਸਵਾਲ ਇਕ ਮੁਹਾਵਰੇ ਦਾ ਹਿੱਸਾ ਸੀ, ਜੋ ਉਹਨਾਂ ਨੇ ਪੂਰਾ ਕਰਨਾ ਸੀ, ਉਹਨਾਂ ਨੇ ਇਸ ਮੁਹਾਵਰੇ ਨੂੰ ਆਡੀਐਂਸ ਪੋਲ ਦੀ ਮਦਦ ਨਾਲ ਪੂਰਾ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਬਹੁਤ ਵਧੀਆ ਗੇਮ ਖੇਡੀ। ਉਹਨਾਂ ਨੇ ਬਿਨਾਂ ਲਾਈਫਲਾਈਨ ਲਏ ਹੀ ਕਈ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ 50 ਹਜ਼ਾਰ ਜਿੱਤ ਲਏ। ਹੁਣ ਉਹ 1 ਕਰੋੜ ਦੇ ਸਵਾਲ ‘ਤੇ ਪਹੁੰਚ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।