ਸਲਮਾਨ ਖ਼ਾਨ ਦੇ ਬੰਗਲੇ ‘ਤੇ ਕ੍ਰਾਈਮ ਬ੍ਰਾਂਚ ਦਾ ਛਾਪਾ, ਜਾਣੋ ਕਿਸ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬੰਗਲੇ ‘ਤੇ ਬੁੱਧਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਛਾਪਾ ਮਾਰਿਆ।

Salman Khan's Bungalow Caretaker Arrested In Theft Case

ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬੰਗਲੇ ‘ਤੇ ਬੁੱਧਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਛਾਪਾ ਮਾਰਿਆ। ਕ੍ਰਾਈਮ ਬ੍ਰਾਂਚ ਨੇ ਸਲਮਾਨ ਦੇ ਬੰਗਲੇ ਵਿਚੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ 20 ਸਾਲਾਂ ਤੋਂ ਉਹਨਾਂ ਦੇ ਬੰਗਲੇ ਦੀ ਦੇਖਭਾਲ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਮੁੰਬਈ ਦਾ ਵਾਂਟਡ ਅਪਰਾਧੀ ਹੈ ਅਤੇ ਪੁਲਿਸ ਪਿਛਲੇ 29 ਸਾਲ ਤੋਂ ਉਸ ਦੀ ਭਾਲ ਕਰ ਰਹੀ ਸੀ।

ਦੱਸਿਆ ਜਾਂਦਾ ਹੈ ਕਿ ਸਲਮਾਨ ਖਾਨ ਦੇ ਗੋਰਾਈ ਸਥਿਤ ਬੰਗਲੇ ਵਿਚੋਂ ਸ਼ਕਤੀ ਸਿੱਧੇਸ਼ਵਰ ਰਾਣਾ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ  ਕੀਤਾ ਹੈ। ਮੁੰਬਈ ਪੁਲਿਸ ਨੂੰ 62 ਸਾਲ ਦੇ ਇਸ ਵਿਅਕਤੀ ਬਾਰੇ ਸਲਮਾਨ ਖਾਨ ਦੇ ਗੋਰਾਈ ਸਥਿਤ ਬੰਗਲੇ ਵਿਚ ਕੰਮ ਕਰਨ ਦੀ ਸੂਚਨਾ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਦੇਖਦੇ ਹੀ ਉਸ ਵਿਅਕਤੀ ਨੇ ਬੰਗਲੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ।

ਪੁਲਿਸ ਨੇ ਦੱਸਿਆ ਕਿ ਰਾਣਾ ਅਤੇ ਉਸ ਦੇ ਕੁਝ ਸਾਥੀਆਂ ਨੂੰ ਪੁਲਿਸ ਨੇ 1990 ਵਿਚ ਚੋਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿਚ ਅਰੋਪੀ ਜ਼ਮਾਨਤ ‘ਤੇ ਬਾਹਰ ਆ ਗਿਆ ਅਤੇ ਪੁਲਿਸ ਨੂੰ ਚਕਮਾ ਦੇ ਕੇ ਲੁਕਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਸ਼ਕਤੀ ਨੂੰ ਅਦਾਲਤ ਵੱਲੋਂ ਕਈ ਵਾਰ ਪੇਸ਼ ਹੋਣ ਲਈ ਵੀ ਕਿਹਾ ਗਿਆ ਪਰ ਉਹ ਕਦੀ ਵੀ ਕੋਰਟ ਵਿਚ ਪੇਸ਼ ਨਹੀਂ ਹੋਇਆ।

ਇਸ ਤੋਂ ਬਾਅਦ ਕੋਰਟ ਨੇ ਅਰੋਪੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਣਾ ਸਲਮਾਨ ਖਾਨ ਦੇ ਘਰ ਵਿਚ ਕੰਮ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਸਲਮਾਨ ਖਾਨ ਨੂੰ ਇਸ ਦੀ ਜਾਣਕਾਰੀ ਦਿੱਤੇ ਬਿਨਾਂ ਹੀ ਉਹਨਾਂ ਦੇ ਬੰਗਲੇ ‘ਤੇ ਛਾਪਾ ਮਾਰਿਆ ਅਤੇ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ