ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ ਸਪਨਾ ਚੌਧਰੀ,ਇਕ ਸ਼ੋਅ ਦੀ ਲੈਂਦੀ ਹੈ ਇੰਨੀ ਕੀਮਤ
20 ਤੋਂ ਵੱਧ ਗੀਤਾਂ ਵਿਚ ਦੇ ਚੁੱਕੀ ਹੈ ਆਪਣੀ ਆਵਾਜ਼
ਮੁਹਾਲੀ: ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕੀ ਹੈ ਹਰਿਆਣਵੀ ਸਪਨਾ ਚੌਧਰੀ। ਸੋਸ਼ਲ ਮੀਡੀਆ 'ਤੇ ਸਪਨਾ ਦੀ ਫੈਨ ਫੋਲੋਇੰਗ ਵੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ। ਸਪਨਾ ਹਾਲ ਹੀ ਵਿਚ ਇੱਕ ਮੁੰਡੇ ਦੀ ਮਾਂ ਬਣੀ ਹੈ।
ਸਪਨਾ ਚੌਧਰੀ ਨੇ ਆਪਣੇ ਵਿਆਹ ਅਤੇ ਬੱਚੇ ਹੋਣ ਦੀ ਖਬਰ ਸਾਰਿਆਂ ਤੋਂ ਲੁਕਾ ਕੇ ਰੱਖੀ ਸੀ। ਦੱਸ ਦੇਈਏ ਕਿ ਸੁਪਨਾ ਦਾ ਵਿਆਹ ਵੀਰ ਸਾਹੂ ਨਾਲ ਹੋਇਆ ਹੈ, ਜੋ ਹਰਿਆਣਵੀ ਸੰਗੀਤ ਵਿਚ ਕੰਮ ਕਰਦਾ ਹੈ।
ਅੱਜ ਭਾਵੇਂ ਸਪਨਾ ਆਪਣੀ ਮਿਹਨਤ ਨਾਲ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ ਪਰ ਇਕ ਅਜਿਹਾ ਵੀ ਸਮਾਂ ਸੀ ਜਦੋਂ ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ ਚੜਾਅ ਦੇਖੇ।
ਸੁਪਨਾ ਦੇ ਪਿਤਾ ਦਾ 2002 ਵਿਚ ਦਿਹਾਂਤ ਹੋ ਗਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਸਪਨਾ ਦੇ ਪਰਿਵਾਰ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸੁਪਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਿਜ 3100 ਰੁਪਏ ਨਾਲ ਸ਼ੁਰੂ ਕੀਤੀ ਸੀ
ਅਤੇ ਅੱਜ ਉਹੀ ਸੁਪਨਾ ਇਕ ਸ਼ੋਅ ਦਾ 25-50 ਲੱਖ ਲੈਂਦੀ ਹੈ। ਇੰਨਾ ਹੀ ਨਹੀਂ ਸਪਨਾ ਚੌਧਰੀ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ। ਸਪਨਾ ਨਾ ਸਿਰਫ ਡਾਂਸਰ ਹੈ ਸਗੋਂ ਉਹ ਇਕ ਗਾਇਕਾ ਵੀ ਹੈ। ਉਸ ਨੇ 20 ਤੋਂ ਵੱਧ ਗੀਤਾਂ ਵਿਚ ਆਪਣੀ ਆਵਾਜ਼ ਦਿੱਤੀ ਹੈ।