ਮੁੰਬਈ: ਸਲਮਾਨ ਖਾਨ ਇਕ ਨਵੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਉਹ ਵੀ ਗੁਪਤ ਰੂਪ ਵਿਚ। ਫਿਰ ਵੀ ਸਾਨੂੰ ਪਤਾ ਲੱਗ ਗਿਆ ਹੈ ਕਿ ਸਲਮਾਨ ਦੀ ਫਿਲਮ ਦਾ ਨਾਮ ਕੀ ਹੈ। ਸਲਮਾਨ ਜਿਸ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਉਸ ਦਾ ਨਾਮ ਅੰਤਿਮ ਰੱਖਿਆ ਗਿਆ ਹੈ। ਫਿਲਮ ਵਿੱਚ ਆਯੁਸ਼ ਸ਼ਰਮਾ ਅਤੇ ਨਿਕਿਤਿਨ ਧੀਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਮਹੇਸ਼ ਮਾਂਜਰੇਕਰ ਸਲਮਾਨ ਖਾਨ ਦੀ ਇਸ ਆਉਣ ਵਾਲੀ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਖਬਰਾਂ ਅਨੁਸਾਰ ਆਯੁਸ਼ ਇਕ ਡਰਾਉਣੇ ਗੈਂਗਸਟਰ ਦੀ ਭੂਮਿਕਾ ਨਿਭਾਉਣਗੇ, ਜਦੋਂਕਿ ਸਲਮਾਨ ਇਕ ਸਿੱਖ ਪੁਲਿਸ ਮੁਲਾਜ਼ਮ ਵਜੋਂ ਨਜ਼ਰ ਆਉਣਗੇ। ਇਸ ਫਿਲਮ 'ਚ ਸਲਮਾਨ ਦਾ ਲੁੱਕ ਕਾਫੀ ਖਾਸ ਰਹਿਣ ਵਾਲਾ ਹੈ।
ਸਲਮਾਨ ਦੇ ਲੁੱਕ ਨੂੰ ਬਣਾਇਆ ਗਿਆ ਪਰਫੈਕਟ ਪਹਿਲੀ ਨਜ਼ਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖਾਨ ਸਬਜ਼ੀ ਮੰਡੀ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਆਪਣੇ ਸਰਦਾਰ ਰੂਪ ਨੂੰ ਸੰਪੂਰਨ ਵਿਖਾਉਣ ਲਈ ਉਹਨਾਂ ਨੇ ਹੱਥ ਵਿਚ ਖਾਲਸੇ ਦਾ ਇਕ ਲਾਕੇਟ, ਪੱਗ ਅਤੇ ਬਰੇਸਲੈੱਟ ਵੀ ਪਾਇਆ ਹੋਇਆ ਸੀ। ਆਯੁਸ ਨੇ ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਅੰਤਿਮ ਸ਼ੁਰੂ
ਸਲਮਾਨ ਇਨ੍ਹਾਂ ਫਿਲਮਾਂ 'ਚ ਵੀ ਨਜ਼ਰ ਆਉਣਗੇ ਦੱਸ ਦਈਏ ਕਿ ਸਲਮਾਨ ਖਾਨ ਨੇ 6 ਦਸੰਬਰ ਨੂੰ ਮੁੰਬਈ ਦੇ ਫਿਲਮ ਸਿਟੀ ਵਿਖੇ ਫਲਿੱਕ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਹ ਫਿਲਮ ਮਰਾਠੀ ਹਿੱਟ ਫਿਲਮ 'ਮੁਲਸ਼ੀ ਪੈਟਰਨ' ਦਾ ਰੀਮੇਕ ਹੈ। ਇਸ ਤੋਂ ਇਲਾਵਾ ਸਲਮਾਨ ਦੀ ਫਿਲਮ ਰਾਧੇ ਜਲਦ ਹੀ ਰਿਲੀਜ਼ ਹੋਵੇਗੀ।
ਸਲਮਾਨ ਖਾਨ ਨੇ ਕੀਤੀ ਖੇਤੀ
ਸਲਮਾਨ ਖਾਨ ਨੇ ਕੋਰੋਨਾ ਪੀਰੀਅਡ ਦੌਰਾਨ ਖੇਤੀ ਦੇ ਇੱਕ ਨਵੇਂ ਰੁਝਾਨ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਖੇਤੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਸਲਮਾਨ ਖਾਨ ਦੀ ਇਕ ਹੋਰ ਫੋਟੋ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਲ ਰਹੀ ਹੈ।
ਸਲਮਾਨ ਖਾਨ ਨੇ ਕੀਤੀ ਖੇਤੀ
ਵਾਇਰਲ ਹੋਈ ਫੋਟੋ ਵਿੱਚ ਸਲਮਾਨ ਖਾਨ ਇੱਕ ਵਾਰ ਫਿਰ ਖੇਤੀ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਹੱਥ ਵਿਚ ਇਕ ਫੋਹੜਾ ਫੜਿਆ ਹੋਇਆ ਹੈ ਅਤੇ ਉਹ ਖੇਤ ਵਿਚ ਖੇਤੀ ਕਰ ਰਹੇ ਹਨ। ਉਹਨਾਂ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਪ੍ਰਭਾਵਿਤ ਹੋਏ। ਸਲਮਾਨ ਨੇ ਖ਼ੁਦ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਭਾਰਤ ਮਾਤਾ ਨੂੰ ਯਾਦ ਕੀਤਾ ਹੈ।