ਮਾਲਵਿਕਾ ਸੂਦ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸੋਨੂੰ ਸੂਦ ਦਾ ਟਵੀਟ, ਪੜ੍ਹੋ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦਾ ਮਸੀਹਾ ਬਣੇ ਮਸ਼ਹੂਰ ਫਿਲਮ ਅਦਾਕਾਰ ਸੋਨੂੰ ਸੂਦ ਦੇ ਭੈਣ ਮਾਲਵਿਕਾ ਸੂਦ ਬੀਤੇ ਦਿਨ ਕਾਂਗਰਸ ਵਿਚ ਸ਼ਾਮਲ ਹੋਏ।

Sonu Sood's sister Malvika joins Congress


ਚੰਡੀਗੜ੍ਹ: ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦਾ ਮਸੀਹਾ ਬਣੇ ਮਸ਼ਹੂਰ ਫਿਲਮ ਅਦਾਕਾਰ ਸੋਨੂੰ ਸੂਦ ਦੇ ਭੈਣ ਮਾਲਵਿਕਾ ਸੂਦ ਬੀਤੇ ਦਿਨ ਕਾਂਗਰਸ ਵਿਚ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਲਵਿਕਾ ਦਾ ਪਾਰਟੀ ਵਿਚ ਸਵਾਗਤ ਕੀਤਾ।

Navjot Sidhu at Sonu Sood's house

ਮਾਲਵਿਕਾ ਸੂਦ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਸੋਨੂੰ ਸੂਦ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੋਨੂੰ ਸੂਦ ਨੇ ਟਵੀਟ ਜ਼ਰੀਏ ਅਪਣੀ ਭੈਣ ਨਾਲ ਬਚਪਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਅਤੇ ਉਹਨਾਂ ਨੂੰ ਸਿਆਸੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Tweet

ਸੋਨੂੰ ਸੂਦ ਨੇ ਟਵੀਟ ਕਰਦਿਆਂ ਲਿਖਿਆ, “ਮੇਰੀ ਭੈਣ ਮਾਲਵਿਕਾ ਸੂਦ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਰਹੀ ਹੈ। ਜੀਵਨ ਦੇ ਇਸ ਨਵੇਂ ਅਧਿਆਏ ਲਈ ਮੈਂ ਉਹਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਤੇ ਉਹਨਾਂ ਨੂੰ ਅੱਗੇ ਵਧਦੇ ਦੇਖਣ ਲਈ ਬੇਚੈਨ ਹੋ ਰਿਹਾ ਹਾਂ। ਇਕ ਅਭਿਨੇਤਾ ਅਤੇ ਮਾਨਵਤਾਵਾਦੀ ਦੇ ਰੂਪ ਵਿਚ ਮੇਰਾ ਕੰਮ ਬਿਨ੍ਹਾਂ ਕਿਸੇ ਸਿਆਸੀ ਸਬੰਧਾਂ ਜਾਂ ਭਟਕਣਾ ਦੇ ਜਾਰੀ ਹੈ”।