ਜੇਲ੍ਹ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ 18 ਵਰ੍ਹੇ ਲੱਗ ਗਏ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਡਸਟਰੀ ਦਾ ਸਮਰਥਨ ਮਿਲਿਆ

photo

 


 ਮੁਹਾਲੀ: ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਦਲੇਰ ਮਹਿੰਦੀ ਦਾ ਨਾਂ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਹੈ। ਉਨ੍ਹਾਂ 'ਤੇ ਕਬੂਤਰਬਜ਼ੀ ਅਤੇ ਕਦੇ ਗੈਰ-ਕਾਨੂੰਨੀ ਤੌਰ 'ਤੇ ਫਾਰਮ ਹਾਊਸ ਬਣਾਉਣ ਦੇ ਦੋਸ਼ ਲੱਗੇ ਹਨ। ਜਿਸ ਕਰਕੇ ਦਲੇਰ ਮਹਿੰਦੀ ਨੂੰ ਜੁਲਾਈ 2022 ਵਿੱਚ ਜੇਲ੍ਹ ਵੀ ਜਾਣਾ ਪਿਆ।

 ਹਾਲਾਂਕਿ, ਦਲੇਰ ਮਹਿੰਦੀ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ ਅਤੇ ਬੇਕਸੂਰ ਵੀ ਸਾਬਤ ਹੋ ਗਏ ਹਨ। ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ 'ਤੇ ਆਪਣਾ ਦਰਦ ਵੀ ਬਿਆਨ ਕੀਤਾ ਹੈ। ਦਲੇਰ ਮਹਿੰਦੀ ਨੇ ਹਾਲ ਹੀ ਵਿੱਚ ਹੋਏ ਇਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਜੁੜੇ ਵਿਵਾਦਾਂ ਅਤੇ ਦੋਸ਼ਾਂ ਬਾਰੇ ਗੱਲ ਕੀਤੀ। ਗਾਇਕ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਉਸ ਦੀ ਔਖੀ ਘੜੀ ਵਿੱਚ ਮੋਢਾ ਨਾਲ ਮੋਢਾ ਜੋੜ ਕੇ ਨਾਲ ਖੜਿਆ ਰਿਹਾ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਹੀ ਉਹ ਆਪਣੀਆਂ ਮੁਸ਼ਕਲਾਂ ਵਿੱਚੋਂ ਬਾਹਰ ਆ ਸਕੇ ਹਨ। 

ਹਾਲਾਂਕਿ ਇਸ ਕੇਸ ਵਿੱਚੋਂ ਬਾਹਰ ਨਿਕਲਣ ਵਿੱਚ ਮੈਨੂੰ 18 ਸਾਲ ਲੱਗ ਗਏ। ਹੁਣ ਮੈਂ ਬਾਹਰ ਹਾਂ ਅਤੇ ਆਪਣੀ ਜ਼ਿੰਦਗੀ ਦੁਬਾਰਾ ਜੀ ਰਿਹਾ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਡਸਟਰੀ ਦਾ ਸਮਰਥਨ ਮਿਲਿਆ ਹੈ। ਜਦੋਂ ਮੇਰਾ ਪਹਿਲਾ ਗੀਤ ਬੋਲੋ ਤਾਰਾ ਰਾ ਹਿੱਟ ਹੋਇਆ ਤਾਂ ਮੇਰੀ ਮਾਂ ਨੇ ਕਿਹਾ ਕਿ ਇਹ ਰੱਬ ਦੀ ਮਰਜ਼ੀ ਹੈ। ਤੂੰ ਰੱਬ ਦੀ ਰਜ਼ਾ ਕਰਕੇ ਲੋਕਾਂ ਵਿੱਚ ਮਸ਼ਹੂਰ ਹੋ ਰਿਹਾ ਹੈਂ। ਇਸੇ ਤਰ੍ਹਾਂ, ਜਦੋਂ ਮੈਂ ਆਪਣੇ ਕਰੀਅਰ ਵਿੱਚ ਗਿਰਾਵਟ ਦੇਖੀ ਤਾਂ ਮੇਰੇ ਦਿਮਾਗ ਵਿੱਚੋਂ ਇੱਕ ਆਵਾਜ਼ ਆਈ ਕਿ ਇਹ ਵੀ ਰੱਬ ਦੀ ਮਰਜ਼ੀ ਹੈ।' ਉਨ੍ਹਾਂ 'ਤੇ ਦੋਸ਼ ਲਗਾਉਣ ਵਾਲਿਆਂ ਬਾਰੇ ਦਲੇਰ ਮਹਿੰਦੀ ਨੇ ਕਿਹਾ ਕਿ ਜਿਹੜੇ ਲੋਕ ਮੇਰੇ 'ਤੇ ਦੋਸ਼ ਲਗਾ ਕੇ ਕਹਿੰਦੇ ਸਨ ਕਿ ਉਹਨਾਂ ਕਰੋੜਾਂ ਰੁਪਏ ਲੈਏ ਹਨ, ਅੱਜ ਉਨ੍ਹਾਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਹਨ