ਟੀਵੀ ਦੀ ਮਸ਼ਹੂਰ ਆਲੀਆ ਨੂੰ ਅਫ਼੍ਰੀਕੀ ਦੇਸ਼ 'ਚ ਮਿਲਿਆ ਸਮਨਾਮ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਲੋਕ ਆਪਣੀ ਬੇਟੀ ਦਾ ਨਾਂ ਵੀ ਆਲੀਆ ਰੱਖਨ ਲਗ ਗਏ।

Preetika Rao

ਟੀਵੀ ਜਗਤ 'ਚ ਕੁਝ ਪ੍ਰੋਗਰਾਮ ਅਜਿਹੇ ਹੁੰਦੇ ਹਨ ਜੋ ਬਹੁਤ ਹੀ ਘਟ ਸਮੇਂ ਵਿਚ ਲੋਕਾਂ ਦੇ ਦਿਲਾਂ 'ਤੇ ਅਪਣੀ ਛਾਪ ਛੱਡ ਦਿੰਦੇ ਹਨ। ਇਨ੍ਹਾਂ ਵਿਚ ਹੀ ਇਕ ਨਾਮ ਸੀ ਸੀਰੀਅਲ  'ਬੇਇੰਤੇਹਾ' ਦਾ । ਇਸ ਵਿਚ ਜੈਨ ਅਤੇ ਆਲੀਆ ਦੀ ਇਹ ਲਵ ਸਟੋਰੀ ਉਸ ਵੇਲੇ ਭਾਵੇਂ ਹੀ ਭਾਰਤ 'ਚ ਕੋਈ ਖ਼ਾਸ ਕਮਾਲ ਨਾ ਦਿਖਾ ਸਕੀ ਹੋਵੇ ਪਰ ਇਹੀ ਸ਼ੋਅ ਅਫਰੀਕੀ ਦੇਸ਼ ਤਨਜ਼ਾਨੀਆ 'ਚ ਬਹੁਤ ਜ਼ਿਆਦਾ ਮਸ਼ਹੂਰ ਹੈ।  

ਇਸ ਸ਼ੋਅ ਦੀ ਪ੍ਰਸਿਧੀ ਦਾ ਅੰਦਾਜ਼ਾ ਉਦੋਂ ਲਗਿਆ ਜਦੋਂ  ਲੋਕ ਆਪਣੀ ਬੇਟੀ ਦਾ ਨਾਂ ਵੀ ਆਲੀਆ ਰੱਖਨ ਲਗ ਗਏ। ਆਲੀਆ ਇਸ ਸ਼ੋਅ ਦੀ ਅਹਿਮ ਕਿਰਦਾਰ ਦਾ ਨਾਂ ਸੀ। ਇਹ ਕਿਰਦਾਰ ਨਿਭਾਉਣ ਵਾਲੀ ਸੀ ਪ੍ਰੀਤੀਕਾ ਰਾਓ ਜੋ ਕਿ ਬਾਲੀਵੁਡ ਦੀ ਅਦਾਕਾਰਾ ਅੰਮ੍ਰਿਤਾ ਰਾਓ ਦੀ ਸਕੀ ਭੈਣ ਹੈ। 

ਦਸ ਦਈਏ ਕਿ ਹਾਲ ਹੀ 'ਚ ਪ੍ਰੀਤੀਕਾ ਨੂੰ ਤਨਜ਼ਾਨੀਆ 'ਚ ਇਕ ਐਵਾਰਡ ਫੰਕਸ਼ਨ ਦਾ ਸੱਦਾ ਮਿਲਿਆ ਸੀ। ਜਿਥੇ ਏਅਰਪੋਰਟ ਤੋਂ ਨਿਕਲਦੇ ਸਮੇਂ ਹੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਤਾਵਲੇ ਨਜ਼ਰ ਆਏ। ਇਸ ਬਾਰੇ ਗੱਲ ਕਰਦਿਆਂ ਇਕ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ, ''ਸਭ ਤੋਂ ਪਹਿਲਾਂ ਤਾਂ ਮੈਂ ਹੈਰਾਨ ਹੋ ਗਈ ਕਿ ਮੈਨੂੰ ਤਨਜ਼ਾਨੀਆ ਤੋਂ ਸੱਦਾ ਮਿਲਿਆ ਹੈ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸੱਚ ਵੀ ਹੈ ਜਾਂ ਨਹੀਂ।

ਮੈਨੂੰ ਉੱਥੋਂ ਦੇ ਇਕ ਟੀ. ਵੀ. ਚੈਨਲ ਨੇ ਫੋਨ ਕੀਤਾ, ਜੋ ਆਪਣੀ ਭਾਸ਼ਾ 'ਚ 'ਬੇਇੰਤੇਹਾ' ਪ੍ਰਸਾਰਿਤ ਕਰਨਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਬੱਚਿਆਂ ਨੂੰ ਮੇਰਾ ਸ਼ੋਅ ਖੂਬ ਪਸੰਦ ਆਉਂਦਾ ਹੈ ਅਤੇ ਉਨ੍ਹਾਂ ਦੇ ਨਾਂ ਵੀ ਮੇਰੇ ਆਨਸਕ੍ਰੀਨ ਨਾਂ 'ਤੇ ਰੱਖੇ ਜਾਂਦੇ ਹਨ। ਪ੍ਰੀਤੀਕਾ ਰਾਓ ਨੇ ਦੱਸਿਆ ਕਿ ਉਨ੍ਹਾਂ ਨੂੰ  Sinema Zetu  ਐਵਾਰਡ ਫੰਕਸ਼ਨ ਦਾ ਸੱਦਾ ਮਿਲਿਆ ਸੀ।ਇਹ ਉੱਥੋਂ ਦਾ ਸਭ ਤੋਂ ਵੱਡਾ ਐਵਾਰਡ ਇਵੈਂਟ ਮੰਨਿਆ ਜਾਂਦਾ ਹੈ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਥੇ ਮੈਂ ਚੀਫ ਗੈਸਟ ਵਜੋਂ ਗਈ ਸੀ । ਉਥੇ ਮੇਰੇ ਇਲਾਵਾ ਅਫਰੀਕਾ ਦੇ ਕਈ ਮਸ਼ਹੂਰ ਕਲਾਕਾਰ ਮੌਜੂਦ ਸਨ। ਦਸ ਦਈਏ ਕਿ ਇਸ ਮੌਕੇ ਪ੍ਰੀਤੀਕਾ ਰਾਓ ਨੂੰ ਤਨਜ਼ਾਨੀਆ ਦੇ ਰਾਸ਼ਟਪਤੀ ਨੇ ਸਨਮਾਨਿਤ ਵੀ ਕੀਤਾ। ਇਹ ਸਨਮਾਨ ਪਾ ਕੇ ਆਲੀਆ ਯਾਨੀ ਕਿ ਪ੍ਰੀਤਿਕਾ ਫੂਲੀ ਨਹੀਂ ਸਮਾਂ ਰਹੀ ਅਤੇ ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ।