ਸੁਪਰੀਮ ਕੋਰਟ ਨੇ ਸ੍ਰੀਦੇਵੀ ਦੀ ਮੌਤ ਦੀ ਆਜ਼ਾਦ ਜਾਂਚ ਦੀ ਮੰਗ ਕੀਤੀ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਪਰੀਮ ਕੋਰਟ ਨੇ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਮੌਤ ਦੀ ਆਜ਼ਾਦ ਜਾਂਚ ਦੀ ਮੰਗ ਕਰਨ ਵਾਲੀ ਇਕ ਅਰਜ਼ੀ ਸ਼ੁਕਰਵਾਰ ਨੂੰ ਖ਼ਾਰਜ ਕਰ ਦਿਤੀ। ਸ੍ਰੀਦੇਵੀ

Supreme Court

ਨਵੀਂ ਦਿੱਲੀ, 11 ਮਈ। ਸੁਪਰੀਮ ਕੋਰਟ ਨੇ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੀ ਮੌਤ ਦੀ ਆਜ਼ਾਦ ਜਾਂਚ ਦੀ ਮੰਗ ਕਰਨ ਵਾਲੀ ਇਕ ਅਰਜ਼ੀ ਸ਼ੁਕਰਵਾਰ ਨੂੰ ਖ਼ਾਰਜ ਕਰ ਦਿਤੀ। ਸ੍ਰੀਦੇਵੀ ਦੀ 24 ਫ਼ਰਵਰੀ ਨੂੰ ਦੁਬਈ ਵਿਚ ਇਕ ਹੋਟਲ ਦੇ ਬਾਥਟੱਬ ਵਿਚ ਇਕ ਹਾਦਸੇ ਦੌਰਾਨ ਡੁੱਬ ਕੇ ਮੌਤ ਹੋ ਗਈ ਸੀ। ਮੁੱਖ ਜੱਜ ਦੀਪਕ ਮਿਸ਼ਰਾ, ਜੱਜ ਏ ਐਮ ਖ਼ਾਨਵਿਲਕਰ ਅਤੇ ਜੱਜ ਡੀ ਵਾਈ ਚੰਦਰਚੂੜ ਦੀ ਬੈਂਚ ਨੇ ਅਰਜ਼ੀਕਰਤਾ ਸੁਨੀਲ ਸਿੰਘ ਦੀ ਅਰਜ਼ੀ ਖ਼ਾਰਜ ਕਰ ਦਿਤੀ। 

ਅਰਜ਼ੀਕਰਤਾ ਨੇ ਸ੍ਰੀਦੇਵੀ ਦੀ ਮੌਤ ਦੀ ਆਜ਼ਾਦ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਸ੍ਰੀ ਦੇਵੀ ਦੀ ਮੌਤ ਦੀ ਆਜ਼ਾਦ ਜਾਂਚ ਦੀ ਮੰਗ ਸਬੰਧੀ ਸੁਨੀਲ ਸਿੰਘ ਦੀ ਅਰਜ਼ੀ 9 ਮਾਰਚ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿਤੀ ਸੀ ਕਿ ਭਾਰਤ ਅਤੇ ਦੁਬਈ ਪ੍ਰਸ਼ਾਸਨ ਪਹਿਲਾਂ ਹੀ ਇਸ ਘਟਨਾ ਦੀ ਜਾਂਚ ਕਰ ਚੁੱਕੇ ਹਨ। ਇਸ ਤੋਂ ਬਾਅਦ ਸੁਨੀਲ ਸਿੰਘ ਸੁਪਰੀਮ ਕੋਰਟ ਪਹੁੰਚੇ ਸਨ।