ਇਕ ਸਧਾਰਣ ਕੁੜੀ ਦੀ ਅਨੋਖੀ ਕਹਾਣੀ ਰਾਜ਼ੀ
ਜਸੂਸਾਂ 'ਤੇ ਸਾਡੀ ਫ਼ਿਲਮ ਇੰਡਸਟਰੀ 'ਚ ਕਈ ਫਿਲਮਾਂ ਬਣ ਚੁਕੀਆਂ ਹਨ। ਉਸੀ ਲੜੀ 'ਚ ਹੁਣ ਨਿਰਦੇਸ਼ਕ ਮੇਘਨਾ ਗੁਲਜ਼ਾਰ ਦੀ ਫ਼ਿਲਮ 'ਰਾਜ਼ੀ' ਦਰਸ਼ਕਾਂ ਦੇ ਸਾਹਮਣੇ ਹੈ। ਫ਼ਰਕ ਸਿਰਫ਼...
ਮੁੰਬਈ : ਜਸੂਸਾਂ 'ਤੇ ਸਾਡੀ ਫ਼ਿਲਮ ਇੰਡਸਟਰੀ 'ਚ ਕਈ ਫਿਲਮਾਂ ਬਣ ਚੁਕੀਆਂ ਹਨ। ਉਸੀ ਲੜੀ 'ਚ ਹੁਣ ਨਿਰਦੇਸ਼ਕ ਮੇਘਨਾ ਗੁਲਜ਼ਾਰ ਦੀ ਫ਼ਿਲਮ 'ਰਾਜ਼ੀ' ਦਰਸ਼ਕਾਂ ਦੇ ਸਾਹਮਣੇ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਤਕ ਸਾਰੀ ਜਸੂਸੀ ਫ਼ਿਲਮਾਂ ਦੇ ਅਦਾਕਾਰ ਜਾਂ ਅਦਾਕਾਰਾ ਨੂੰ ਫ਼ਿਲਮ ਇੰਡਸਟਰੀ ਇਕ ਸੁਪਰ ਹਿਊਮਨ ਦੀ ਤਰ੍ਹਾਂ ਟਰੀਟ ਕਰਦੀ ਰਹੀ ਹੈ ਪਰ ਮੇਘਨਾ ਗੁਲਜ਼ਾਰ ਦੀ ਅਦਾਕਾਰਾ ਜਸੂਸ ਤਾਂ ਹੈ ਹੀ ਅਤੇ ਨਾਲ ਹੀ ਬਹੁਤ ਹੀ ਸਧਾਰਣ ਵਿਅਕਤੀ ਵੀ ਹੈ।
ਉਹ ਇੱਕ ਸਧਾਰਣ ਜਿਹੀ ਕੁੜੀ ਹੈ ਜਿਸ ਦੇ ਅਸਧਾਰਨ ਦੇਸ਼ ਪ੍ਰੇਮ ਅਤੇ ਕੁਰਬਾਨੀ ਦੇ ਜਜ਼ਬੇ ਕਾਰਨ ਇਹ ਫ਼ਿਲਮ ਅਨੋਖੀ ਹੋ ਜਾਂਦੀ ਹੈ। ਮੇਘਨਾ ਦੀ ਫ਼ਿਲਮ ਇਕ ਸੱਚੀ ਕਹਾਣੀ 'ਤੇ ਅਧਾਰਤ ਹੈ। ਇਹ ਕਹਾਣੀ ਹੈ ਇਕ ਸਧਾਰਣ ਜਿਹੀ ਕੁੜੀ ਜਿਸ ਦਾ ਫ਼ਿਲਮ 'ਚ ਨਾਂਅ ਸਹਿਮਤ (ਆਲਿਆ ਭੱਟ) ਹੈ।
ਜਿਸ ਨੇ 1971 'ਚ ਇੰਡੋ - ਪਾਕ ਲੜਾਈ ਸਮੇਂ ਅਪਣੇ ਪਿਤਾ ਦੇ ਕਹਿਣ 'ਤੇ ਇਕ ਪਾਕਿਸਤਾਨੀ ਫ਼ੌਜੀ ਪਰਵਾਰ ਦੇ ਮੁੰਡੇ ਨਾਲ ਵਿਆਹ ਕੀਤਾ ਤਾਕਿ ਉਥੇ ਜਸੂਸੀ ਕੀਤੀ ਜਾ ਸਕੇ। ਸਹਿਮਤ ਨੇ ਅਪਣੀ ਸਮਝਦਾਰੀ ਅਤੇ ਹੌਂਸਲੇ ਦੇ ਦਮ 'ਤੇ ਕੁਰਬਾਨੀ ਦੇ ਕੇ ਕਿਸ ਤਰ੍ਹਾਂ ਦੇਸ਼ ਪ੍ਰੇਮ ਦੀ ਇਕ ਮਿਸਾਲ ਕਾਇਮ ਕੀਤੀ, ਇਸ ਬਾਇਓਪਿਕ 'ਤੇ ਅਧਾਰਤ ਹੈ ਮੇਘਨਾ ਗੁਲਜ਼ਾਰ ਦੀ ਫ਼ਿਲਮ 'ਰਾਜ਼ੀ'।