Kapil Sharma News : KAP's ਕੈਫੇ 'ਤੇ ਹੋਏ ਹਮਲੇ ਤੋਂ ਬਾਅਦ ਕਪਿਲ ਸ਼ਰਮਾ ਦਾ ਬਿਆਨ, ਹਮਲੇ ਦਿਲ ਤੋੜ ਦਿੱਤਾ: ਕਪਿਲ ਸ਼ਰਮਾ
Kapil Sharma News : ਸਾਡਾ ਕੈਫ਼ੇ ਜਲਦ ਵਾਪਸੀ ਕਰੇਗਾ. ਕਪਿਲ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਜਾਰੀ ਕਰ ਦਿੱਤਾ ਜਾਣਕਾਰੀ
Kapil Sharma News in Punjabi : ਕੈਨੇਡਾ ’ਚ ਕੈਫ਼ੇ ’ਤੇ ਹੋਏ ਹਮਲੇ ਤੋਂ ਬਾਅਦ ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਕਪਿਲ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਕਿਹਾ ਹੈ ਕਿ ਇਸ ਹਮਲੇ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ ਹੈ। ਪਰ ਫੇਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਕਪਿਲ ਨੇ ਕਿਹਾ ਕਿ ਉਹ ਉਨ੍ਹਾਂ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਲਈ ਦਿਲੋਂ ਅਰਦਾਸਾਂ ਕੀਤੀਆਂ ਅਤੇ ਉਨ੍ਹਾਂ ਦਾ ਸਮਰਥਨ ਕੀਤਾ । ਉਨ੍ਹਾਂ ਆਮ ਲੋਕਾਂ ਨੂੰਅਪੀਲ ਕੀਤੀ ਕਿ ਅਜਿਹੀ ਹਿੰਸਾ ਵਿਰੁੱਧ ਇੱਕਜੁਟ ਹੋਣ ਅਤੇ ਅਜਿਹਾ ਮਾਹੌਲ ਤਿਆਰ ਕਰਨ ਕਿ ਜਿਥੇ ਬੈਠੇ ਕੇ ਚਾਹ ਕੌਫ਼ੀ ਵੀ ਪੀਤੀ ਜਾਵੇ ਅਤੇ ਸਾਰਥਕ ਬਹਿਸ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਵਾਪਸ ਆਵੇਗੇ ਅਤੇ ਲੋਕਾਂ ’ਚ ਵਿਚਰਾਂਗੇ।
(For more news apart from Kapil Sharma's statement after attack on KAP's Cafe, attack broke my heart: Kapil Sharma News in Punjabi, stay tuned to Rozana Spokesman)