ਇਸ ਅਦਾਕਾਰ ਨੇ 'ਭਗਤ ਸਿੰਘ' ਨਾਲ ਕੀਤੀ ਕੰਗਨਾ ਦੀ ਤੁਲਨਾ, ਕੀਤਾ ਸਲਾਮ 

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਾਕਾਰ ਨੇ ਕੰਗਨਾ ਰਣੌਤ ਬਾਰੇ ਟਵੀਟ ਵੀ ਕੀਤਾ ਹੈ

Actor Vishal compares Kangana Ranaut to Bhagat Singh

ਨਵੀਂ ਦਿੱਲੀ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਕੁਝ ਲੋਕ ਕੰਗਨਾ ਦੇ ਦੇ ਹੱਕ ਵਿਚ ਖੜ੍ਹੇ ਹੋਏ ਹਨ ਅਤੇ ਮਹਾਰਾਸ਼ਟਰ ਸਰਕਾਰ ਦੀ ਨਿਖੇਧੀ ਕਰ ਰਹੇ ਹਨ। ਇਸ ਵਿਵਾਦ ਦੇ ਚਲਦੇ ਮਸ਼ਹੂਰ ਤਾਮਿਲ ਅਦਾਕਾਰ ਵਿਸ਼ਾਲ ਨੇ ਕੰਗਨਾ ਰਣੌਤ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕੀਤੀ ਹੈ।

ਅਦਾਕਾਰ ਨੇ ਕੰਗਨਾ ਰਣੌਤ ਬਾਰੇ ਟਵੀਟ ਵੀ ਕੀਤਾ ਹੈ ਉਹਨਾਂ ਲਿਖਿਆ ਹੈ ਕਿ ''ਪਿਆਰੀ ਕੰਗਨਾ, ਮੈਂ ਤੁਹਾਡੇ ਹੌਂਸਲੇ ਨੂੰ ਸਲਾਮ ਕਰਦਾ ਹਾਂ, ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਵਿਚ ਕਦੇ ਨਹੀਂ ਸੋਚਿਆ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਇਹ ਤੁਹਾਡਾ ਨਿੱਜੀ ਮਸਲਾ ਨਹੀਂ ਸੀ ਪਰ ਫ਼ਿਰ ਵੀ ਸਰਕਾਰ ਦੀ ਨਾਰਾਜ਼ਗੀ ਦੇ ਬਾਵਜੂਦ ਤੁਸੀਂ ਮਜ਼ਬੂਤੀ ਨਾਲ ਬਣੇ ਰਹੇ, ਜੋ ਕਿ ਇਸ ਨੂੰ ਇੱਕ ਵੱਡੀ ਮਿਸਾਲ ਕਾਇਮ ਕਰਦਾ ਹੈ। ਉਨ੍ਹਾਂ ਕਿਹਾ, ਇਹ ਕੁਝ ਅਜਿਹਾ ਹੀ ਹੈ ਜੋ ਭਗਤ ਸਿੰਘ ਨੇ 1920 ਵਿਚ ਕੀਤਾ ਸੀ।''

ਇਸ ਦੇ ਨਾਲ ਹੀ ਦੱਸ ਦਈਏ ਕਿ ਮਹਾਰਾਸ਼ਟਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਪੂਰੇ ਵਿਵਾਦ ਵਿਚ ਕਾਂਗਰਸ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਕੰਗਨਾ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਾਂਗਰਸ ਦੇ ਬਹਾਨੇ ਸ਼ਿਵਸੈਨਾ ‘ਤੇ ਹਮਲਾ ਬੋਲਿਆ ਹੈ, ਉੱਥੇ ਹੀ ਮਾਮਲੇ ਵਿਚ ਸੋਨੀਆ ਗਾਂਧੀ ਦੇ ਦਖਲ ਲਈ ਬੇਨਤੀ ਕੀਤੀ ਹੈ। 

 

 

ਕੰਗਨਾ ਨੇ ਕਿਹਾ ਕਿ ਕੀ ਸੋਨੀਆ ਗਾਂਧੀ ਉਹਨਾਂ ਦੇ ਨਾਲ ਹੋਏ ਇਸ ਵਰਤਾਅ ‘ਤੇ ਕੁਝ ਨਹੀਂ ਬੋਲੇਗੀ? ਕੰਗਨਾ ਨੇ ਇਕ ਟਵੀਟ ਜ਼ਰੀਏ ਸ਼ਿਵਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਨੂੰ ਯਾਦ ਕਰਦਿਆਂ ਉਹਨਾਂ ਦੀ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਅਤੇ ‘ਸ਼ਿਵਸੈਨਾ ਦੀ ਹਾਲਤ’ ਬਾਰੇ ਬੋਲਿਆ ਹੈ। ਉਹਨਾਂ ਨੇ ਲਿਖਿਆ। ‘ਮੇਰੇ ਪਸੰਦੀਦਾ ਆਦਰਸ਼ਾਂ ਵਿਚੋਂ ਇਕ ਮਹਾਨ ਬਾਲਾ ਸਾਹਿਬ ਠਾਕਰੇ ਦਾ ਸਭ ਤੋਂ ਵੱਡਾ ਡਰ ਸੀ ਕਿ ਸ਼ਿਵਸੈਨਾ ਕਿਸੇ ਦਿਨ ਗਠਜੋੜ ਕਰ ਲਵੇਗੀ ਅਤੇ ਕਾਂਗਰਸ ਬਣ ਜਾਵੇਗੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਅੱਜ ਉਹ ਅਪਣੀ ਪਾਰਟੀ ਦੀ ਹਾਲਤ ਦੇਖਦੇ ਤਾਂ ਉਹਨਾਂ ਦੀ ਕੀ ਭਾਵਨਾ ਹੁੰਦੀ’।