ਇਜ਼ਰਾਈਲ 'ਚ ਟੀਵੀ ਅਦਾਕਾਰਾ ਮਧੁਰਾ ਨਾਇਕ ਦੀ ਭੈਣ ਓਦਿਆ ਅਤੇ ਉਸ ਦੇ ਪਤੀ ਦਾ ਕਤਲ
ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਦਿਤੀ ਜਾਣਕਾਰੀ
ਨਵੀਂ ਦਿੱਲੀ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੇ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਟੀਵੀ ਸ਼ੋਅ 'ਨਾਗਿਨ' ਫੇਮ ਅਦਾਕਾਰਾ ਮਧੁਰਾ ਨਾਇਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਚਚੇਰੀ ਭੈਣ ਓਦਿਆ ਅਤੇ ਉਸ ਦੇ ਪਤੀ ਨੂੰ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਮਧੁਰਾ ਦੀ ਭੈਣ ਅਤੇ ਜੀਜਾ ਇਜ਼ਰਾਈਲ ਵਿੱਚ ਰਹਿੰਦੇ ਸਨ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ 7 ਅਕਤੂਬਰ ਤੋਂ ਇਕ ਦਿਨ ਪਹਿਲਾਂ ਉਸ ਦੀ ਮੌਤ ਦੀ ਸੂਚਨਾ ਮਿਲੀ ਸੀ।
ਇਹ ਵੀ ਪੜ੍ਹੋ: ਤਰਨਤਾਰਨ 'ਚ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਮਾਰੀ ਟੱਕਰ, ਇਕ ਭਰਾ ਦੀ ਮੌਤ
ਵੀਡੀਓ 'ਚ ਮਧੁਰਾ ਨੇ ਕਿਹਾ, 'ਮੈਂ ਮਧੁਰਾ ਨਾਇਕ ਹਾਂ, ਭਾਰਤੀ ਮੂਲ ਦੀ ਯਹੂਦੀ ਔਰਤ। ਭਾਰਤ ਵਿੱਚ ਸਾਡੇ ਵਿੱਚੋਂ ਸਿਰਫ਼ 3000 ਬਚੇ ਹਨ। 7 ਅਕਤੂਬਰ ਤੋਂ ਇੱਕ ਦਿਨ ਪਹਿਲਾਂ ਸਾਡੇ ਪਰਿਵਾਰ ਨੇ ਇੱਕ ਧੀ ਅਤੇ ਪੁੱਤਰ ਨੂੰ ਗੁਆ ਦਿੱਤਾ। ਮੇਰੀ ਚਚੇਰੀ ਭੈਣ ਓਦਿਆ ਅਤੇ ਉਸਦੇ ਪਤੀ ਨੂੰ ਉਨ੍ਹਾਂ ਦੇ ਦੋ ਬੱਚਿਆਂ ਦੇ ਸਾਹਮਣੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। ਮੈਂ ਅਤੇ ਮੇਰਾ ਪਰਿਵਾਰ ਜਿਸ ਦਰਦ ਅਤੇ ਜਜ਼ਬਾਤ ਵਿੱਚੋਂ ਗੁਜ਼ਰ ਰਿਹਾ ਹਾਂ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।
ਇਹ ਵੀ ਪੜ੍ਹੋ: ਸਚਿਨ ਬਿਸ਼ਨੋਈ ਨੇ ਕੀਤੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡੇ ਖੁਲਾਸੇ, 2021 'ਚ ਸ਼ੁਰੂ ਹੋਈ ਸੀ ਕਤਲ ਦੀ ਸਾਜਿਸ਼!
ਮਧੁਰਾ ਨੇ ਅੱਗੇ ਕਿਹਾ, 'ਅੱਜ ਇਜ਼ਰਾਈਲ ਦੁਖੀ ਹੈ। ਬੱਚੇ, ਔਰਤਾਂ ਅਤੇ ਬੁੱਢੇ ਹਮਾਸ ਦੀ ਅੱਗ ਵਿੱਚ ਸੜ ਰਹੇ ਹਨ। ਕੱਲ੍ਹ ਮੈਂ ਆਪਣੀ ਭੈਣ, ਉਸਦੇ ਪਤੀ ਅਤੇ ਬੱਚਿਆਂ ਦੀ ਤਸਵੀਰ ਸਾਂਝੀ ਕੀਤੀ ਸੀ, ਤਾਂ ਜੋ ਦੁਨੀਆ ਸਾਡਾ ਦਰਦ ਵੇਖ ਸਕੇ। ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਫਲਸਤੀਨੀ ਕਿਵੇਂ ਪ੍ਰਚਾਰ ਕਰ ਰਹੇ ਹਨ। ਮੈਂਨੂੰ ਯਹੂਦੀ ਹੋਣ ਕਰਕੇ ਸ਼ਰਮਿੰਦਾ ਕੀਤਾ ਗਿਆ ਅਤੇ ਨਿਸ਼ਾਨਾ ਬਣਾਇਆ ਗਿਆ।
ਮਧੁਰਾ ਨੇ ਕਿਹਾ, 'ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਸਵੈ-ਰੱਖਿਆ ਅੱਤਵਾਦ ਨਹੀਂ ਹੈ। ਮੈਂ ਇੱਕ ਵਾਰ ਫਿਰ ਸਪੱਸ਼ਟ ਕਰ ਦੇਵਾਂ ਕਿ ਮੈਂ ਕਿਸੇ ਵੀ ਪੱਖ ਤੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੀ। ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਮਧੁਰਾ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ। ਉਸ ਨੇ ਕਈ ਡੇਲੀ ਸੋਪਸ ਵਿੱਚ ਵੀ ਨੈਗੇਟਿਵ ਰੋਲ ਕੀਤੇ ਹਨ। ਉਸਨੇ ਪਿਆਰ ਕੀ ਏਕ ਕਹਾਣੀ, ਹਮੇ ਲੀ ਹੈ ਸ਼ਪਥ, ਨਾਗਿਨ, ਉਤਰਨ ਅਤੇ ਇਸ ਪਿਆਰ ਕੋ ਕਿਆ ਨਾਮ ਦੂਨ ਸਮੇਤ ਕਈ ਟੀਵੀ ਸ਼ੋਅ ਵਿੱਚ ਕੰਮ ਕੀਤਾ ਹੈ।