ਬਾਲੀਵੁੱਡ ਅਦਾਕਾਰ ਧਰਮਿੰਦਰ ਸਿਹਤਯਾਬ, ਬੀਤੇ ਦਿਨ ਸਿਹਤ ਖਰਾਬ ਹੋਣ ਉੱਤੇ ਹਸਪਤਾਲ 'ਚ ਕਰਵਾਇਆ ਸੀ ਦਾਖ਼ਲ
ਧਰਮਿੰਦਰ ਦੀ ਧੀ ਈਸ਼ਾ ਦਿਉਲ ਨੇ ਮੌਤ ਦੀਆਂ ਖ਼ਬਰਾਂ ਨੂੰ ਦੱਸਿਆ ਅਫ਼ਵਾਰ
ਮੁੰਬਈ: ਧਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪਰਿਵਾਰ ਨੇ ਮੌਤ ਦੀ ਖਬਰ ਨੂੰ ਅਫ਼ਵਾਹ ਦੱਸਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਸਿਹਤ ਖਰਾਬ ਹੋਣ ਉੱਤੇ ਹਸਪਤਾਲ ਦਾਖਲ ਕਰਵਾਇਆ ਸੀ।
ਧਰਮਿੰਦਰ ਦੀ ਧੀ ਈਸ਼ਾ ਦਿਉਲ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਸਿਹਤਯਾਬ ਹੋ ਰਹੇ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਜੋ ਵੀ ਖਬਰਾਂ ਚੱਲ ਰਹੀਆਂ ਹਨ ਉਹ ਸਿਰਫ਼ ਅਫਵਾਹ ਹਨ ਉਨ੍ਹਾਂ ਨੇ ਲਿਖਿਆ ਹੈ ਕਿ ਅਫ਼ਵਾਹਾਂ ਉੱਤੇ ਯਕੀਨ ਨਾ ਕੀਤਾ ਜਾਵੇ।
ਬੀਤੀ ਰਾਤ ਸੰਨੀ ਦਿਓਲ ਹਸਪਤਾਲ ਦੇ ਬਾਹਰ ਬਹੁਤ ਭਾਵੁਕ ਦਿਖਾਈ ਦਿੱਤੇ, ਜਦੋਂ ਕਿ ਬੌਬੀ ਦਿਓਲ ਵੀ ਅਲਫ਼ਾ ਦੀ ਸ਼ੂਟਿੰਗ ਛੱਡ ਕੇ ਮੁੰਬਈ ਵਾਪਸ ਆ ਗਏ ਅਤੇ ਆਪਣੇ ਪਿਤਾ ਨੂੰ ਮਿਲਣ ਆਏ। ਸ਼ਾਹਰੁਖ ਅਤੇ ਸਲਮਾਨ ਸਮੇਤ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਸੋਮਵਾਰ ਦੇਰ ਰਾਤ ਬ੍ਰੀਚ ਕੈਂਡੀ ਹਸਪਤਾਲ ਪਹੁੰਚੀਆਂ।
10 ਨਵੰਬਰ ਤੋਂ ਪਹਿਲਾਂ, ਧਰਮਿੰਦਰ ਨੂੰ ਵੀ 31 ਅਕਤੂਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਰਿਪੋਰਟਰ ਵਿੱਕੀ ਲਾਲਵਾਨੀ ਨੇ ਪੋਸਟ ਕੀਤਾ ਕਿ ਧਰਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ।