ਜਾਇਦਾਦ ਦੇ ਲਾਲਚ ਨੇ ਉਜਾੜਿਆ ਇੱਕ ਹੋਰ ਘਰ: ਪੁੱਤਰ ਨੇ ਹੀ ਕੀਤਾ ਟੀ.ਵੀ ਅਦਾਕਾਰਾ ਵੀਨਾ ਕਪੂਰ ਦਾ ਕਤਲ
ਬੇਸਬਾਲ ਦੇ ਬੈਟ ਨਾਲ ਕੀਤੇ ਬੇਰਹਿਮੀ ਨਾਲ ਵਾਰ ਤੇ ਦੇਹ ਨੂੰ ਨਹਿਰ ਵਿਚ ਸੁੱਟਿਆ
ਮੁੰਬਈ : ਮਨੋਰੰਜਨ ਜਗਤ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ | ਅਦਾਕਾਰਾ ਵੀਨਾ ਕਪੂਰ ਦਾ ਕਤਲ ਕਰ ਦਿਤਾ ਗਿਆ ਹੈ | ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਅਪਣੇ ਪੁੱਤਰ ਨੇ ਕੀਤਾ ਹੈ | ਰਿਪੋਰਟ ਦੀ ਮੰਨੀਏ ਤਾਂ 74 ਸਾਲਾ ਵੀਨਾ ਕਪੂਰ ਨੂੰ ਉਨ੍ਹਾਂ ਦੇ ਪੁੱਤਰ ਨੇ ਬੈਟ ਨਾਲ ਮਾਰ ਕੇ ਕਤਲ ਦਿਤਾ ਹੈ |
ਨੀਲੂ ਕੋਹਲੀ ਨੇ ਅੱਗੇ ਲਿਖਿਆ, ''ਇਹ ਜੁਹੂ ਸਥਿਤ ਉਹੀ ਬੰਗਲਾ ਹੈ, ਜਿਥੇ ਇਹ ਦੁੱਖ ਭਰੀ ਘਟਨਾ ਵਾਪਰੀ | ਜੁਹੂ ਦੇ ਇਸ ਪੌਸ਼ ਇਲਾਕੇ 'ਚ ਇਕ ਸ਼ਖ਼ਸ ਨੇ ਅਪਣੀ ਹੀ 74 ਸਾਲ ਦੀ ਮਾਂ ਦਾ ਬੇਸਬਾਲ ਦੇ ਬੈਟ ਨਾਲ ਕਤਲ ਕਰ ਦਿਤਾ ਤੇ ਬਾਅਦ 'ਚ ਉਸ ਦੀ ਦੇਹ ਨੂੰ ਨਹਿਰ 'ਚ ਸੁੱਟ ਦਿਤਾ | ਇਸ ਤੋਂ ਬਾਅਦ ਹੀ ਯੂ. ਐਸ. 'ਚ ਰਹਿਣ ਵਾਲੇ ਉਸ ਦੇ ਪੁੱਤਰ ਨੂੰ ਸ਼ੱਕ ਹੋਇਆ ਤੇ ਉਸ ਨੇ ਜੁਹੂ ਪੁਲਿਸ ਨੂੰ ਅਲਰਟ ਕਰ ਦਿਤਾ |
ਇਸ ਤੋਂ ਬਾਅਦ ਪੁਛਗਿਛ ਦੌਰਾਨ ਉਸ ਨੇ ਪਿੁਲਸ ਨੂੰ ਦਸਿਆ ਕਿ ਉਸ ਨੇ ਅਪਣੀ ਮਾਂ ਦੇ ਸਿਰ 'ਤੇ ਬੇਸਬਾਲ ਦੇ ਬੈਟ ਨਾਲ ਇਕ ਨਹੀਂ, ਸਗੋਂ ਕਈ ਵਾਰ-ਵਾਰ ਕਰਨ ਤੋਂ ਬਾਅਦ ਗੁੱਸੇ 'ਚ ਆ ਕੇ ਉਨ੍ਹਾਂ ਦਾ ਕਤਲ ਕਰ ਦਿਤਾ | ਪੁੱਤਰ ਨੇ ਪੁਲਿਸ ਨੂੰ ਦਸਿਆ ਕਿ ਉਸ ਦੇ ਤੇ ਉਸ ਦੀ ਮਾਂ ਵੀਨਾ ਵਿਚਾਲੇ ਜਾਇਦਾਦ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਅਪਰਾਧ ਕੀਤਾ ਤੇ ਉਸ ਦੀ ਮਿ੍ਤਕ ਦੇਹ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਮਾਥੇਰਾਨ ਕੋਲ ਇਕ ਨਹਿਰ 'ਚ ਸੁੱਟ ਦਿਤਾ |'' ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ |