Animal Movie: ਐਨੀਮਲ ਫ਼ਿਲਮ ਨੇ ਸਿੱਖਾਂ ਦੀਆਂ ਭਾਨਵਾਨਾਂ ਨੂੰ ਪਹੁੰਚਾਈ ਠੇਸ! ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਨੋਟਿਸ ਜਾਰੀ
ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਤੋਂ 25 ਦਸੰਬਰ ਤਕ ਮੰਗੀ ਰੀਪੋਰਟ
Animal Movie: ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਫ਼ਿਲਮ ਦੇ ਐਨੀਮਲ ਕੁੱਝ ਦ੍ਰਿਸ਼ਾਂ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ। ਫਿਲਮ ਦੇ ਕੁੱਝ ਦ੍ਰਿਸ਼ਾਂ ਨੂੰ ਲੈ ਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਇਤਰਾਜ਼ ਜਤਾਇਆ ਗਿਆ ਹੈ। ਇੰਨਾ ਹੀ ਨਹੀਂ ਯੂਥ ਫੈਡਰੇਸ਼ਨ ਨੇ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਇਸ ਫਿਲਮ ਤੋਂ ਵਿਵਾਦਤ ਸੀਨ ਹਟਾਉਣ ਦੀ ਮੰਗ ਕੀਤੀ ਹੈ।
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਨੇ ਦਸਿਆ ਕਿ ਫਿਲਮ ਦੇ ਅੰਤ ਵਿਚ ਇਕ ਸੀਨ ਵਿਚ ਅਦਾਕਾਰ ਰਣਬੀਰ ਕਪੂਰ ਇਕ ਗੁਰਸਿੱਖ ਅਦਾਕਾਰ ਉੱਤੇ ਸਿਗਰਟ ਦਾ ਧੂੰਆਂ ਛੱਡ ਰਿਹਾ ਹੈ। ਇਕ ਹੋਰ ਦ੍ਰਿਸ਼ ਵਿਚ ਉਹ ਗੁਰਸਿੱਖ ਦੀ ਦਾੜ੍ਹੀ 'ਤੇ ਚਾਕੂ ਰੱਖ ਰਿਹਾ ਹੈ।
ਦਸਿਆ ਜਾ ਰਿਹਾ ਹੈ ਕਿ ਫ਼ਿਲਮ ਵਿਚ ਕਬੀਰ ਜੀ ਦੀ ਬਾਣੀ ਨੂੰ ਵੀ ਗਲਤ ਢੰਗ ਨਾਲ ਪੜ੍ਹਿਆ ਗਿਆ ਹੈ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉਧਰ ਇਸ ਮਾਮਲੇ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਵੀ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਤੋਂ 25 ਦਸੰਬਰ ਤਕ ਕਾਰਵਾਈ ਦੀ ਵਿਸਤ੍ਰਿਤ ਰੀਪੋਰਟ ਮੰਗੀ ਹੈ।
ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਦੋਸ਼ੀਆਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਅਜਿਹੇ ਦ੍ਰਿਸ਼ ਫਿਲਮ ਵਿਚੋਂ ਹਟਾਏ ਜਾਣੇ ਚਾਹੀਦੇ ਹਨ। ਲਾਲਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਵੀ ਸਰਕਾਰ ਕੋਲ ਮੰਗ ਰੱਖੀ ਸੀ ਕਿ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਵਿਚ ਘੱਟ ਗਿਣਤੀਆਂ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰੇ।
(For more news apart from Notice issued by National Minority Commission regarding Animal Movie, stay tuned to Rozana Spokesman)