ਯੂਟਿਊਬਰ ਇਲਾਹਾਬਾਦੀਆ ਦੀ ਅਸ਼ਲੀਲ ਟਿੱਪਣੀ ਮਾਮਲੇ 'ਚ ਬੋਲੇ ਗਾਇਕ ਜਸਬੀਰ ਜੱਸੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਿਹਾ- ਲੋਕਾਂ ਦੀ ਜ਼ਮੀਰ ਜਗਾਉਣ ਵਾਲਿਆਂ ਦਾ ਧੰਨਵਾਦ, ਪਰ ਇਲਾਹਾਬਾਦੀਆ ਦੀ ਟਿੱਪਣੀ ਸ਼ਰਮਨਾਕ

Singer Jasbir Jassi spoke in the YouTuber Allahabadia's obscene comment case

Singer Jasbir Jassi spoke in the YouTuber Allahabadia's obscene comment case:  ਯੂਟਿਊਬਰ ਰਣਵੀਰ ਇਲਾਹਾਬਾਦੀਆ ਦੇ ਮਾਤਾ-ਪਿਤਾ ਅਤੇ ਔਰਤਾਂ 'ਤੇ ਅਸ਼ਲੀਲ ਟਿੱਪਣੀਆਂ ਦਾ ਮੁੱਦਾ ਇਨ੍ਹੀਂ ਦਿਨੀਂ ਸੁਰਖ਼ੀਆਂ 'ਚ ਹੈ। ਇਸ ਮਾਮਲੇ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਲੋਕਾਂ ਦੀ ਜ਼ਮੀਰ ਨੂੰ ਜਗਾਇਆ ਅਤੇ ਫਿਰ ਮੈਂ ਦੁੱਖ ਪ੍ਰਗਟ ਕਰਦਾ ਹਾਂ ਕਿ ਤੁਹਾਡੇ ਜ਼ਮੀਰ ਦਾ ਸਬਰ ਇੰਨਾ ਵੱਧ ਗਿਆ ਹੈ ਕਿ ਤੁਹਾਡੀਆਂ ਲੰਬੇ ਸਮੇਂ ਤੋਂ ਬਾਅਦ ਅੱਖਾਂ ਖੁੱਲ੍ਹੀਆਂ ਹਨ। ਰੈਪਰਾਂ ਨੇ 15-16 ਸਾਲਾਂ ਤੋਂ ਭਾਰਤ ਵਿਚ ਗੰਦ ਪਾਇਆ ਹੈ। ਜੱਸੀ ਨੇ ਦੱਸਿਆ ਕਿ ਇਹ ਕੰਮ ਪਿਛਲੇ 15-16 ਸਾਲਾਂ ਤੋਂ ਚੱਲ ਰਿਹਾ ਹੈ। ਜਦੋਂ ਤੋਂ ਰੈਪਿੰਗ ਦਾ ਰਿਵਾਜ਼ਭਾਰਤ ਵਿਚ ਆਇਆ ਉਦੋਂ ਤੋਂ ਇਹ ਲੋਕ ਗੀਤਾਂ ਦੇ ਨਾਂ 'ਤੇ ਅਸ਼ਲੀਲ ਅਤੇ ਗੰਦ ਪਰੋਸ ਰਹੇ ਹਨ ਅਤੇ ਅਸੀਂ ਇਸ ਨੂੰ ਬੜੀ ਸ਼ਾਨ ਨਾਲ ਅਪਣੀਆਂ ਧੀਆਂ ਭੈਣਾਂ ਅਤੇ ਮਾਵਾਂ ਦਾਦੀਆਂ ਨੂੰ ਸੁਣਾਉਂਦੇ ਹਾਂ। 

ਤੁਸੀਂ ਇਸ ਨੂੰ ਛੋਟੀ ਜਿਹੀ ਗੱਲ ਸਮਝਦੇ ਹੋ। ਇਸੇ ਦਾ ਨਤੀਜਾ ਹੈ ਕਿ ਇਹ ਲੋਕ ਸਮਝ ਗਏ ਹਨ ਕਿ ਇਨ੍ਹਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਅਸੀਂ ਪੈਸਾ ਕਮਾਉਂਦੇ ਹਾਂ। ਗਾਇਕ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖੋ, ਤਾਂ ਜੋ ਉਹ ਸਹੀ ਦਿਸ਼ਾ ਵਿੱਚ ਜਾ ਸਕਣ। 
 ਜੱਸੀ ਨੇ ਕਿਹਾ ਕਿ ਗੀਤਾਂ ਸਬੰਧੀ ਵੀ ਕੋਈ ਨੀਤੀ ਬਣਨੀ ਚਾਹੀਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਲਈ ਵੀ ਕੋਈ ਸੈਂਸਰ ਬੋਰਡ ਵਰਗੀ ਸੰਸਥਾ ਹੋਵੇ, ਜਿਹੜੀ ਗੀਤਾਂ ਦੀ ਸ਼ਬਦਾਵਲੀ ਤੇ ਪਲਾਟ ਨੂੰ ਤੈਅ ਕਰੇ। 

ਉਨ੍ਹਾਂ ਇਬ ਵੀ ਕਿਹਾ ਕਿ ਇਹ ਸਿਰਫ਼ ਸਰਕਾਰਾਂ ਦਾ ਨਹੀਂ ਬਲਕਿ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਭਵਿੱਖ ਕਿਵੇਂ ਬਚਾਉਣਾ ਹੈ। ਇਸ ਸਬੰਧੀ ਗਾਇਕ ਨੇ ਪੁਰਾਤਨ ਧਾਰਮਿਕ ਗ੍ਰੰਥਾਂ ਦੀ ਉਦਾਹਰਨ ਵੀ ਦਿੱਤੀ।