Nidhi Shah and Alpana Buch
ਨਵੀਂ ਦਿੱਲੀ: ਟੀਵੀ ਸੀਰੀਅਲ 'ਅਨੁਪਮਾ' ਦੇ ਸਟਾਰਕਾਸਟ ਇਕ ਤੋਂ ਬਾਅਦ ਇਕ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਕੋਰੋਨਾ ਦੀ ਲਾਗ ਸੈੱਟ 'ਤੇ ਤੇਜ਼ੀ ਨਾਲ ਫੈਲ ਰਹੀ ਹੈ।
ਅਭਿਨੇਤਰੀ ਤਸਨੀਮ ਸ਼ੇਖ ਤੋਂ ਬਾਅਦ ਹੁਣ ਅਲਪਨਾ ਬੁਚ ਅਤੇ ਨਿਧੀ ਸ਼ਾਹ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸ਼ੋਅ ਦੇ ਨਿਰਮਾਤਾ ਰਾਜਨ ਸ਼ਾਹੀ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਲਪਾਨਾ ਬੂਚ ਅਤੇ ਨਿਧੀ ਸ਼ਾਹ ਘਰ ਵਿਚ ਕੁਆਰੰਟਾਈਨ ਹੋਏ ਹਨ।
ਹੁਣ ਤੱਕ ਸੈੱਟ 'ਤੇ ਕੁੱਲ 8 ਅਭਿਨੇਤਾ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।ਇਸ ਤੋਂ ਇਲਾਵ ਪ੍ਰੋਡਕਸ਼ਨ ਵਿਚ ਵੀ ਲੋਕਾਂ ਦੇ ਸੰਕਰਮਿਤ ਹੋਣ ਦੀਆਂ ਖ਼ਬਰਾਂ ਹਨ,ਪਰ ਫਿਰ ਵੀ ਅਜੇ ਤੱਕ ਸ਼ੋਅ ਦੀ ਸ਼ੂਟਿੰਗ ਬੰਦ ਨਹੀਂ ਹੋਈ ਹੈ। ਇਸ ਸਥਿਤੀ ਵਿੱਚ ਬਹੁਤ ਸਾਰੇ ਕਲਾਕਾਰ ਆਪਣੇ ਘਰਾਂ ਤੋਂ ਕੰਮ ਕਰ ਰਹੇ ਹਨ।