Akshay Kumar : ਅਕਸ਼ੈ ਕੁਮਾਰ ਨੂੰ ਹੋਇਆ ਕੋਰੋਨਾ ,ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਖੁਦ ਨੂੰ ਆਈਸੋਲੇਟ ਕਰ ਲਿਆ
ਹੁਣ ਅੰਬਾਨੀ ਪਰਿਵਾਰ ਦੇ ਜਸ਼ਨ 'ਚ ਸ਼ਾਮਲ ਨਹੀਂ ਹੋਣਗੇ ਅਕਸ਼ੈ ਕੁਮਾਰ
Akshay Kumar Corona Positive : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਅਦਾਕਾਰ ਨੂੰ ਆਪਣੀ ਨਵੀਂ ਫ਼ਿਲਮ 'ਸਰਫਿਰਾ' ਦੀ ਪ੍ਰਮੋਸ਼ਨ ਦੌਰਾਨ ਕੋਰੋਨਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਆਪਣੀ ਰਿਪੋਰਟ 'ਚ ਇਹ ਵੱਡਾ ਖੁਲਾਸਾ ਹੋਇਆ ਹੈ। ਇਸ ਖ਼ਬਰ ਤੋਂ ਬਾਅਦ ਪ੍ਰਮੋਸ਼ਨ ਦੌਰਾਨ ਮੌਜੂਦ ਲੋਕ ਵੀ ਚੌਕਸ ਹੋ ਗਏ ਹਨ।
ਅਕਸ਼ੈ ਕੁਮਾਰ ਕੋਰੋਨਾ ਪਾਜ਼ੀਟਿਵ
ਇਕ ਕਰੀਬੀ ਦੋਸਤ ਨੇ ਕਿਹਾ, ' ਅਕਸ਼ੈ ਕੁਮਾਰ ਆਪਣੀ ਫ਼ਿਲਮ 'ਸਰਫਿਰਾ' ਦੀ ਪ੍ਰਮੋਸ਼ਨ ਕਰ ਰਹੇ ਸਨ। ਸਮਾਗਮ ਦੌਰਾਨ ਉਨ੍ਹਾਂ ਦੀ ਸਿਹਤ ਥੋੜੀ ਵਿਗੜ ਗਈ। ਕੁਝ ਸਮੇਂ ਬਾਅਦ ਖ਼ਬਰ ਆਈ ਕਿ ਉਸ ਦੀ ਪ੍ਰਮੋਸ਼ਨ ਟੀਮ ਦੇ ਕੁਝ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸੂਚਨਾ ਮਿਲਦੇ ਹੀ ਅਕਸ਼ੈ ਕੁਮਾਰ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਕਰੀਬੀ ਦੋਸਤ ਨੇ ਇਹ ਵੀ ਕਿਹਾ, ਅਕਸ਼ੈ ਕੁਮਾਰ ਹੁਣ ਕੋਰੋਨਾ ਪਾਜ਼ੀਟਿਵ ਹਨ। ਜਿਸ ਕਾਰਨ ਉਹ ਹੁਣ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਣਗੇ। ਅਕਸ਼ੈ ਅਜਿਹੇ ਵਿਅਕਤੀ ਹਨ ,ਜੋ ਲੋਕਾਂ ਬਾਰੇ ਬਹੁਤ ਸੋਚਦੇ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ, ਭਾਵ ਆਪਣੇ ਆਪ ਨੂੰ ਸਭ ਤੋਂ ਦੂਰ ਅਤੇ ਘਰ ਵਿੱਚ ਬੰਦ ਕਰ ਲਿਆ ਹੈ।