ਸ਼ਾਹਰੁਖ਼ ਖ਼ਾਨ ਦੇ ਛੋਟੇ ਬੇਟੇ ਅਬਰਾਮ ਨੇ ਵੀ ਫ਼ਿਲਮ ਜਗਤ ’ਚ ਕਦਮ ਰਖਿਆ, ਇਹ ਹੋਵੇਗੀ ਪਹਿਲੀ ਫਿਲਮ

ਏਜੰਸੀ  | Dr. Harpreet Kaur

ਮਨੋਰੰਜਨ, ਬਾਲੀਵੁੱਡ

‘ਮੁਫਾਸਾ: ਦਿ ਲਾਇਨ ਕਿੰਗ’ ’ਚ ਬੇਟੇ ਆਰੀਅਨ ਅਤੇ ਅਬਰਾਮ ਨਾਲ ਆਵਾਜ਼ ਦੇਣਗੇ ਸ਼ਾਹਰੁਖ ਖਾਨ

Shahrukh Khan with Aryan Khan and Abram Khan.

ਮੁੰਬਈ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਪਣੇ ਬੇਟਿਆਂ ਆਰੀਅਨ ਖਾਨ ਅਤੇ ਅਬਰਾਮ ਖਾਨ ਨਾਲ ਆਉਣ ਵਾਲੀ ਥ੍ਰਿਲਰ ਫਿਲਮ ‘ਮੁਫਾਸਾ: ਦਿ ਲਾਇਨ ਕਿੰਗ’ ਦੇ ਹਿੰਦੀ ਸੰਸਕਰਣ ਲਈ ਅਪਣੀ ਆਵਾਜ਼ ਦੇਣਗੇ।

ਖਾਨ (58) ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਇਹ ਐਲਾਨ ਕੀਤਾ। ਇਕ ਵੀਡੀਉ ’ਚ ਆਉਣ ਵਾਲੀ ਐਨੀਮੇਟਿਡ ਫਿਲਮ ਦੀ ਝਲਕ ਹੈ ਅਤੇ ਕੈਪਸ਼ਨ ’ਚ ਲਿਖਿਆ ਹੈ, ‘‘ਮੁਫਾਸਾ ਦੇ ਰੂਪ ’ਚ ਕਿੰਗ ਖਾਨ ਦੀ ਵਾਪਸੀ। ਨਾਲ ਹਨ ਆਰੀਅਨ ਖਾਨ ਅਤੇ ਅਬਰਾਮ ਖਾਨ ਇਕੱਠੇ ਹਨ।’’

ਸ਼ਾਹਰੁਖ ਨੇ ਕਿਹਾ ਕਿ ਇਹ ਫਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ’ਚ ਰਿਲੀਜ਼ ਹੋਵੇਗੀ। ਅਬਰਾਮ ਦੀ ਇਹ ਪਹਿਲੀ ਫਿਲਮ ਹੋਵੇਗੀ, ਜਦਕਿ ਆਰੀਅਨ ਇਸ ਤੋਂ ਪਹਿਲਾਂ ਸ਼ਾਹਰੁਖ ਨਾਲ 2019 ਦੀ ‘ਦਿ ਲਾਇਨ ਕਿੰਗ’ ’ਚ ਕੰਮ ਕਰ ਚੁਕੇ ਹਨ, ਜਿੱਥੇ ਉਨ੍ਹਾਂ ਨੇ ਫਿਲਮ ਦੇ ਹਿੰਦੀ ਸੰਸਕਰਣ ’ਚ ਸਿੰਬਾ ਨੂੰ ਆਵਾਜ਼ ਦਿਤੀ ਸੀ ਅਤੇ ਸ਼ਾਹਰੁਖ ਨੇ ਮੁਫਾਸਾ ਨੂੰ ਅਪਣੀ ਆਵਾਜ਼ ਦਿਤੀ ਸੀ।