ਕਸਟਮ ਵਿਭਾਗ ਨੇ ਸ਼ਾਹਰੁਖ ਖਾਨ ਨੂੰ ਰੋਕਿਆ, ਸ਼ਾਰਜਾਹ ਤੋਂ ਲਿਆਂਦੀਆਂ 18 ਲੱਖ ਦੀਆਂ ਘੜੀਆਂ, ਲੱਗਿਆ ਜੁਰਮਾਨਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਲੱਗਿਆ ਜੁਰਮਾਨਾ, ਸ਼ਾਹਰੁਖ ਖਾਨ ਸ਼ੁੱਕਰਵਾਰ ਰਾਤ ਕਰੀਬ 12:30 ਵਜੇ ਪ੍ਰਾਈਵੇਟ ਚਾਰਟਰਡ ਜਹਾਜ਼ ਰਾਹੀਂ ਮੁੰਬਈ ਪਹੁੰਚੇ

Shah Rukh Khan stopped by customs officials at Mumbai airport

 

ਮੁੰਬਈ - ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਰੋਕਿਆ। ਏਅਰਪੋਰਟ 'ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਯਾਨੀ AIU ਸੂਤਰਾਂ ਨੇ ਦੱਸਿਆ ਕਿ ਸ਼ਾਹਰੁਖ ਸ਼ੁੱਕਰਵਾਰ ਰਾਤ ਸ਼ਾਰਜਾਹ ਤੋਂ ਵਾਪਸ ਆਏ ਸਨ। ਉਹਨਾਂ ਕੋਲੋਂ ਮਹਿੰਗੀਆਂ ਘੜੀਆਂ ਅਤੇ ਉਨ੍ਹਾਂ ਦੇ ਕਵਰ ਸਨ, ਜਿਨ੍ਹਾਂ ਦੀ ਕੀਮਤ 18 ਲੱਖ ਰੁਪਏ ਸੀ। ਸ਼ਾਹਰੁਖ ਖ਼ਾਨ ਨੂੰ ਇਨ੍ਹਾਂ ਘੜੀਆਂ ਲਈ 6.83 ਲੱਖ ਰੁਪਏ ਦੀ ਕਸਟਮ ਡਿਊਟੀ ਅਦਾ ਕਰਨੀ ਪਈ।

ਸ਼ਾਹਰੁਖ ਖਾਨ ਸ਼ੁੱਕਰਵਾਰ ਰਾਤ ਕਰੀਬ 12:30 ਵਜੇ ਪ੍ਰਾਈਵੇਟ ਚਾਰਟਰਡ ਜਹਾਜ਼ ਰਾਹੀਂ ਮੁੰਬਈ ਪਹੁੰਚੇ। ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਸਵੇਰੇ ਕਰੀਬ 1 ਵਜੇ ਇੱਥੇ ਟੀ-3 ਟਰਮੀਨਲ 'ਤੇ ਰੈੱਡ ਚੈਨਲ ਨੂੰ ਪਾਰ ਕਰਦੇ ਸਮੇਂ ਕਸਟਮ ਵੱਲੋਂ ਰੋਕ ਲਿਆ ਗਿਆ। ਉਹਨਾਂ ਦੇ ਬੈਗ ਦੀ ਜਾਂਚ ਕਰਨ 'ਤੇ ਬਾਬੂਨ ਅਤੇ ਜ਼ੁਰਬਕ ਘੜੀ ਦੇ 6 ਡੱਬੇ ਰੋਲੇਕਸ ਘੜੀ, ਸਪਿਰਟ ਬ੍ਰਾਂਡ ਦੀ ਘੜੀ, ਐਪਲ ਸੀਰੀਜ਼ ਦੀਆਂ ਘੜੀਆਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਘੜੀਆਂ ਦੇ ਖਾਲੀ ਡੱਬੇ ਵੀ ਮਿਲੇ ਹਨ।

ਏਅਰਪੋਰਟ 'ਤੇ ਇਕ ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਸ਼ਾਹਰੁਖ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੂੰ ਛੱਡ ਦਿੱਤਾ ਗਿਆ ਪਰ ਸ਼ਾਹਰੁਖ ਦੇ ਬਾਡੀਗਾਰਡ ਰਵੀ ਅਤੇ ਬਾਕੀ ਟੀਮ ਨੂੰ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸ਼ਾਹਰੁਖ ਦੇ ਬਾਡੀਗਾਰਡ ਰਵੀ ਨੇ 6 ਲੱਖ 87 ਹਜ਼ਾਰ ਰੁਪਏ ਦੀ ਕਸਟਮ ਡਿਊਟੀ ਅਦਾ ਕੀਤੀ।

ਕਸਟਮ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸ਼ਨੀਵਾਰ ਸਵੇਰ ਤੱਕ ਦਾ ਸਮਾਂ ਲੱਗਾ। ਕਸਟਮ ਅਧਿਕਾਰੀਆਂ ਨੇ ਸਵੇਰੇ 8 ਵਜੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਰਵੀ ਨੂੰ ਰਿਹਾਅ ਕਰ ਦਿੱਤਾ। ਕਈ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੁਰਮਾਨੇ ਦੀ ਰਕਮ ਸ਼ਾਹਰੁਖ ਦੇ ਕ੍ਰੈਡਿਟ ਕਾਰਡ ਤੋਂ ਹੀ ਅਦਾ ਕੀਤੀ ਗਈ ਹੈ। 
ਸ਼ਾਹਰੁਖ ਖ਼ਾਨ 11 ਨਵੰਬਰ ਨੂੰ ਯੂਏਈ ਦੇ ਐਕਸਪੋ ਸੈਂਟਰ ਪਹੁੰਚੇ ਸਨ।

ਉੱਥੇ ਉਹਨਾਂ ਨੂੰ ਸ਼ਾਰਜਾਹ ਇੰਟਰਨੈਸ਼ਨਲ ਬੁੱਕ ਫੇਅਰ 2022 ਦੇ 41ਵੇਂ ਐਡੀਸ਼ਨ ਵਿਚ ਹਿੱਸਾ ਲੈਣ ਲਈ ਗਲੋਬਲ ਆਈਕਨ ਆਫ਼ ਸਿਨੇਮਾ ਅਤੇ ਕਲਚਰਲ ਨੈਰੇਟਿਵ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਈਵੈਂਟ 'ਚ ਸ਼ਿਰਕਤ ਕਰਨ ਲਈ ਸ਼ਾਹਰੁਖ ਆਪਣੀ ਟੀਮ ਨੂੰ ਵੀ ਪ੍ਰਾਈਵੇਟ ਚਾਰਟਰਡ ਜਹਾਜ਼ ਰਾਂਹੀ ਲੈ ਕੇ ਗਏ ਸਨ। ਇਸ ਜਹਾਜ਼ ਰਾਹੀਂ ਉਹ ਸ਼ੁੱਕਰਵਾਰ ਦੇਰ ਰਾਤ 12:30 ਵਜੇ ਮੁੰਬਈ ਪਰਤੇ।