ਅੰਬਾਨੀ ਦੀ ਰਿਹਾਇਸ਼ ਨੇੜੇ ਕਾਰ ’ਚੋਂ ਵਿਸਫੋਟਕ ਮਿਲਣ ਦਾ ਮਾਮਲਾ: ਤਿਹਾੜ ਜੇਲ ’ਚੋਂ ਮੋਬਾਈਲ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦਿੱਲੀ ਪੁਲਿਸ ਐੱਸ ਵਿਸ਼ੇਸ਼ ਸੈੱਲ ਨੇ ਵੀਰਵਾਰ ਨੂੰ ਤਿਹਾੜ ਜੇਲ ਪ੍ਰਸ਼ਾਸਨ ਕੋਲ ਪਹੁੰਚ ਕੀਤੀ।

Ambani security

ਨਵੀਂ ਦਿੱਲੀ: ਤਿਹਾੜ ਜੇਲ ਵਿਚੋਂ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਕੋਲ ਇਕ ਕਾਰ ਵਿਚ ਮਿਲੇ ਵਿਸਫੋਟਕ ਦੇ ਮਾਮਲੇ ਵਿਚ ਅਤਿਵਾਦੀ ਘਟਨਾ ਦੀ ਜ਼ਿੰਮੇਵਾਰੀ ਲੈਣ ਲਈ ਇਕ ‘ਟੈਲੀਗਰਾਮ’ ਚੈਨਲ ਤਿਆਰ ਕੀਤਾ ਗਿਆ ਸੀ ਜਿਸ ਵਿਚ ਇਕ ਮੋਬਾਈਲ ਫ਼ੋਨ ਜ਼ਬਤ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਜੇਲ ਪ੍ਰਸ਼ਾਸਨ ਤਕ ਪਹੁੰਚ ਕੀਤੀ ਸੀ। ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਦੌਰਾਨ, ਦਿੱਲੀ ਸਰਕਾਰ ਨੇ ਜੇਲਾਂ ਦੇ ਡਾਇਰੈਕਟਰ ਜਨਰਲ, ਦਿੱਲੀ ਤੋਂ ਮੋਬਾਈਲ ਜ਼ਬਤ ਕਰਨ ਦੇ ਸਬੰਧ ਵਿਚ ਰੀਪੋਰਟ ਤਲਬ ਕੀਤੀ ਹੈ। 

ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿਤੇ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ। ਜੈਨ ਨੇ ਤਿਹਾੜ ਜੇਲ ਵਿਚੋਂ ਮੋਬਾਈਲ ਜ਼ਬਤ ਹੋਣ ਸਬੰਧੀ ਡਾਇਰੈਕਟਰ ਜਨਰਲ (ਜੇਲ) ਨੂੰ ਪੱਤਰ ਲਿਖਿਆ ਹੈ ਅਤੇ ਪੂਰੇ ਮਾਮਲੇ ਦੀ ਰੀਪੋਰਟ ਤਲਬ ਕੀਤੀ ਹੈ।

ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਮੁੰਬਈ ’ਚ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨੇੜੇ ਇਕ ਐਸਯੂਵੀ ’ਚ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ ਰੱਖਣ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਨ ਵਾਲੇ ਜੈਸ਼-ਉਲ-ਹਿੰਦ ਸੰਗਠਨ ਦਾ ‘ਟੈਲੀਗ੍ਰਾਮ’ ਚੈਨਲ ਦਿੱਲੀ ਦੇ ’ਤਿਹਾੜ ਖੇਤਰ’ ਵਿਚ ਬਣਾਇਆ ਗਿਆ ਸੀ। ਅਧਿਕਾਰਤ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਦਿੱਲੀ ਪੁਲਿਸ ਐੱਸ ਵਿਸ਼ੇਸ਼ ਸੈੱਲ ਨੇ ਵੀਰਵਾਰ ਨੂੰ ਤਿਹਾੜ ਜੇਲ ਪ੍ਰਸ਼ਾਸਨ ਕੋਲ ਪਹੁੰਚ ਕੀਤੀ। 

ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਤਿਹਾੜ ਜੇਲ ਪ੍ਰਸ਼ਾਸਨ ਨੇ ਇਕ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ, ਜਿਸ ਵਿਚ ਸ਼ੱਕ ਹੈ ਕਿ ਉਸ ਨੇ ਇਕ ਟੈਲੀਗ੍ਰਾਮ ਚੈਨਲ ਨੂੰ ਸ਼ੁਰੂ ਕੀਤਾ ਸੀ ਅਤੇ ਅਤਿਵਾਦ ਦੀਆਂ ਹਰਕਤਾਂ ਲਈ ਜ਼ਿੰਮੇਵਾਰੀ ਲਈ ਸੀ।