ਅਦਾਕਾਰਾ ਹਿਨਾ ਖ਼ਾਨ ਨੇ ਸੈਨੇਟਾਈਜ਼ਰ ਨੂੰ ਲੈ ਕੇ ਦਿੱਤੀ ਇਹ ਚੇਤਾਵਨੀ, ਪੜ੍ਹੋ ਪੂਰੀ ਖ਼ਬਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਿਨਾ ਖਾਨ ਦਾ ਕਹਿਣਾ ਹੈ ਕਿ ਅਲਕੋਹਲ ਅਧਾਰਿਤ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਚੰਗਾ ਆਈਡੀਆ ਨਹੀਂ ਹੈ।

Hina Khan

ਨਵੀਂ ਦਿੱਲੀ: ਅਦਾਕਾਰਾ ਹਿਨਾ ਖ਼ਾਨ ਤਾਲਾਬੰਦੀ ਦੌਰਾਨ ਆਪਣੇ ਵਰਕਆਊਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਅਤੇ ਹੁਣ ਵੀ ਸੁਰਖੀਆਂ 'ਚ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਆਪਣੇ ਵਰਕਆਊਟ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਫਿਟਨੈੱਸ ਕਾਰਨ ਹਿਨਾ ਖ਼ਾਨ ਨੂੰ ਕਾਫੀ ਲੋਕ ਪਸੰਦ ਕਰਦੇ ਹਨ।

ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਲੋਕਾਂ ਨੂੰ ਕੋਵਿਡ-19 ਨੂੰ ਲੈ ਕੇ ਜਾਗਰੂਕ ਕਰਨ ਵਾਲੀ ਅਦਾਕਾਰਾ ਹਿਨਾ ਖ਼ਾਨ ਨੇ ਸੈਨੇਟਾਈਜ਼ਰ ਨੂੰ ਲੈ ਕੇ ਇਕ ਖ਼ੁਲਾਸਾ ਕੀਤਾ ਹੈ। ਹਿਨਾ ਖਾਨ ਦਾ ਕਹਿਣਾ ਹੈ ਕਿ ਅਲਕੋਹਲ ਅਧਾਰਿਤ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਚੰਗਾ ਆਈਡੀਆ ਨਹੀਂ ਹੈ। ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਦੇ ਦੱਸਿਆ ਕਿ ਕਿਵੇਂ ਸੈਨੇਟਾਈਜ਼ਰ ਦੇ ਇਸਤੇਮਾਲ ਨਾਲ ਉਨ੍ਹਾਂ ਦੇ ਦੋਸਤ ਰਾਕੀ ਜੈਯਸਵਾਲ ਦਾ ਫੋਨ ਖ਼ਰਾਬ ਹੋ ਗਿਆ।

ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਭਰਾ ਅਤੇ ਰਾਕੀ ਦੇ ਨਾਲ ਬਾਹਰ ਨਵਾਂ ਫੋਨ ਖ਼ਰੀਦਣ ਲਈ ਜਾਣਾ ਪਿਆ। ਹਿਨਾ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ, ''ਤਾਂ ਸਕ੍ਰੀਨ ਦੇ ਨਾਲ ਇਹ ਹੋਇਆ ਹਾਲ, ਕਿਨਾਰਿਆਂ ਤੋਂ ਸਕਰੀਨ ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਅਲਕੋਹਲ ਯੁਕਤ ਸੈਨੇਟਾਈਜ਼ਰ ਦਾ ਪ੍ਰਯੋਗ ਫੋਨ 'ਤੇ ਨਾ ਕਰੋ।'' ਇਹ ਵੀਡੀਓ ਉਨ੍ਹਾਂ ਦੇ ਫੈਨਪੇਜ਼ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ ਨਾਲ ਹੀ ਇਸ ਇੰਸਟਾਗ੍ਰਾਮ ਅਕਾਊਂਟ 'ਤੇ ਰਾਕੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ,

ਜਿਸ 'ਚ ਰਾਕੀ ਨਵੇਂ ਫੋਨ ਨਾਲ ਵਿਖਾਈ ਦੇ ਰਿਹਾ ਹੈ। ਨਾਲ ਹੀ ਇਸ ਤਸਵੀਰ 'ਤੇ ਲਿਖਿਆ ਹੋਇਆ ਹੈ, ਆਪਣੇ ਸੈੱਲ ਫੋਨ ਨੂੰ ਗਰਮ ਪਾਣੀ 'ਚ ਡੁਬੋ ਕੇ ਨੈਪਕਿਨ ਨਾਲ ਸਾਫ ਕਰੋ। ਸਮਝੇ ਰਾਕੀ ਜੈਯਸਵਾਲ। ਆਖ਼ਿਰਕਾਰ ਲੰਬੇ ਸਮੇਂ ਬਾਅਦ ਤੁਸੀਂ ਇੱਕ ਨਵਾਂ ਫੋਨ ਖ਼ਰੀਦਿਆ। ਪਿਛਲੇ ਕੁਝ ਮਹੀਨਿਆਂ ਤੋਂ ਹਿਨਾ ਖਾਨ ਦੇ ਵਰਕਆਊਟ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਵੱਖ-ਵੱਖ ਐਕਸਰਸਾਈਜ਼ ਕਰ ਰਹੀ ਹੈ। ਉਨ੍ਹਾਂ ਦੀ ਇਸ ਮਿਹਨਤ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਿਨਾ ਖ਼ੁਦ ਨੂੰ ਤਿਆਰ ਕਰ ਰਹੀ ਹੈ ਤਾਂਕਿ ਉਨ੍ਹਾਂ ਨੂੰ ਅੱਗੇ ਕੋਈ ਦਿੱਕਤ ਨਾ ਹੋਵੇ।