ਦੁਨੀਆਂ ਦੇ 180 ਦੇਸ਼ਾਂ ਵਿਚ ਦੇਖੀ ਗਈ ਪੀਐਮ ਮੋਦੀ ਦੀ ਜੰਗਲ ਯਾਤਰਾ 

ਏਜੰਸੀ

ਮਨੋਰੰਜਨ, ਬਾਲੀਵੁੱਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ ਮੈਨ ਵਰਸਿਜ਼ ਵਾਈਲਡ  ਵਿਚ ਪਹੁੰਚੇ।

Man vs Wild

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ ਮੈਨ ਵਰਸਿਜ਼ ਵਾਈਲਡ  ਵਿਚ ਪਹੁੰਚੇ। ਇਸ ਖ਼ਾਸ ਪ੍ਰੋਗਰਾਮ ਦਾ ਪ੍ਰਸਾਰਣ 12 ਅਗਸਤ ਨੂੰ ਦੁਨੀਆਂ ਦੇ 180 ਦੇਸ਼ਾਂ ਵਿਚ 8 ਭਾਸ਼ਾਵਾਂ ਵਿਚ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੇਅਰ ਗ੍ਰਿਲਸ ਇਸ ਪ੍ਰੋਗਰਾਮ ਲਈ ਉਤਰਾਖੰਡ ਦੇ ਜਿਮ ਕਾਬਰਟ ਨੈਸ਼ਨਲ ਪਾਰਕ ਵਿਚ ਗਏ। ਇਸ ਸ਼ੋਅ ਦੀ ਸ਼ੂਟਿੰਗ ਲਈ ਪਾਰਕ ਨੂੰ 1.26 ਲੱਖ ਰੁਪਏ ਮਿਲੇ ਹਨ। ਇਸ ਸ਼ੋਅ ਨੂੰ ਹਿੰਦੀ, ਮਰਾਠੀ, ਮਲਿਆਲਮ, ਤੇਲਗੂ, ਤਮਿਲ, ਕੰਨੜ ਅਤੇ ਬੰਗਾਲੀ ਭਾਸ਼ਾਵਾਂ ਵਿਚ ਦਿਖਾਇਆ ਗਿਆ।

ਇਸ ਸ਼ੋਅ ਵਿਚ ਮੋਦੀ ਨੂੰ ਦੇਖਣ ਲਈ ਲੋਕਾਂ ਵਿਚ ਕਾਫ਼ੀ ਕਰੇਜ਼ ਦੇਖਿਆ ਗਿਆ। ਇਸ ਦੌਰਾਨ ਪੀਐਮ ਮੋਦੀ ਨੇ ਦੱਸਿਆ ਕਿ ਇਹ ਉਹਨਾਂ ਦੇ ਜੀਵਨ ਦਾ ਇਕ ਅਜਿਹਾ ਪੜਾਅ ਸੀ ਜਦੋਂ ਉਹਨਾਂ ਨੂੰ ਜੰਗਲ ਵਿਚ ਰਹਿਣ ਦਾ ਮੌਕਾ ਮਿਲਿਆ। ਪੀਐਮ ਨੇ ਦੱਸਿਆ ਕਿ ਇਸ ਦੌਰਾਨ ਉਹ ਉਹਨਾਂ ਲੋਕਾਂ ਨੂੰ ਮਿਲੇ ਜੋ ਬਹੁਤ ਹੀ ਘੱਟ ਚੀਜ਼ਾਂ ਨਾਲ ਅਪਣੇ ਜੀਵਨ ਦਾ ਗੁਜ਼ਾਰਾ ਕਰ ਰਹੇ ਸਨ। ਇਸ ਸ਼ੋਅ ਨੂੰ ਭਾਰੀ ਗਿਣਤੀ ਵਿਚ ਲੋਕਾਂ ਵੱਲੋਂ ਦੇਖਿਆ ਗਿਆ, ਜਿਹੜੇ ਲੋਕਾਂ ਕੋਲ ਡਿਸਕਵਰੀ ਚੈਨਲ ਦਾ ਐਕਸੈਸ ਨਹੀਂ ਸੀ, ਉਹਨਾਂ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੋਅ ਦੇਖਣ ਲਈ ਖ਼ਾਸ ਪ੍ਰਬੰਧ ਕੀਤਾ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਟਵੀਟ ਕਰਕੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਡਿਸਕਵਰੀ ਚੈਨਲ ‘ਤੇ ਬੇਅਰ ਗ੍ਰਿਲਸ ਦੇ ਨਾਲ ਪੀਐਮ ਮੋਦੀ ਦਾ ਮੈਨ ਵਰਸਿਜ਼ ਵਾਈਲਡ ਐਪੀਸੋਡ ਮਿਸ ਕਰ ਦਿੱਤਾ, ਉਹ 13 ਅਗਸਤ ਨੂੰ ਡੀਡੀ ਨੈਸ਼ਨਲ ‘ਤੇ 9 ਵਜੇ ਇਹ ਸ਼ੋਅ ਦੇਖ ਸਕਦੇ ਹਨ। ਡੀਡੀ ‘ਤੇ ਸ਼ੋਅ ਪ੍ਰਸਾਰਿਤ ਹੋਣ ਕਾਰਨ ਹੁਣ ਵੱਡੇ ਪੱਧਰ ‘ਤੇ ਲੋਕ ਇਸ ਸ਼ੋਅ ਨੂੰ ਦੇਖ ਸਕਦੇ ਹਨ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ