ਸੁਸ਼ਾਂਤ ਦੀ ਭੈਣ ਹੱਥ ਜੋੜ ਕੇ ਕਰ ਰਹੀ ਹੈ ਅਪੀਲ, ਸੁਸ਼ਾਂਤ ਕੇਸ ਦੀ ਹੋਵੇ CBI ਜਾਂਚ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅੰਕਿਤਾ ਲੋਖੰਡੇ ਨੇ ਵੀ ਸੁਸ਼ਾਂਤ ਦੀ ਭੈਣ ਦੀ ਪੋਸਟ 'ਤੇ ਟਿੱਪਣੀ ਕੀਤੀ ਹੈ

Actor Sushant Singh Rajput's sister Shweta Singh Kirti

ਨਵੀਂ ਦਿੱਲੀ - ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਮਹੀਨੇ ਹੋਣ ਜਾ ਰਹੇ ਹਨ। ਪਰ ਅਦਾਕਾਰ ਦੀ ਖੁਦਕੁਸ਼ੀ ਕਰਨ  ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਨੂੰ ਲੈ ਕੇ ਸਿਆਸਤ ਵੀ ਵੇਖਣ ਨੂੰ ਮਿਲੀ ਹੈ। ਅਜਿਹੀ ਸਥਿਤੀ ਵਿਚ ਸੁਸ਼ਾਂਤ ਲਈ ਇਨਸਾਫ਼ ਦੀ ਮੰਗ ਲਗਾਤਾਰ ਵੱਧ ਰਹੀ ਹੈ। ਹੁਣ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਆਪਣੇ ਭਰਾ ਲਈ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਆਵਾਜ਼ ਉਠਾਈ ਹੈ। 

ਸ਼ਵੇਤਾ ਨੇ ਟਵਿੱਟਰ 'ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਜਿਸ ਵਿਚ ਉਹ ਇਕ ਬੋਰਡ ਫੜਿਆ ਹੋਇਆ ਹੈ। ਬੋਰਡ ਉੱਪਰ ਲਿਖਿਆ ਹੋਇਆ ਹੈ - ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਹਾਂ, ਮੈਂ ਸੁਸ਼ਾਂਤ ਕੇਸ ਦੀ ਸੀਬੀਆਈ ਜਾਂਚ ਦੀ ਅਪੀਲ ਕਰਦੀ ਹਾਂ। ਕੈਪਸ਼ਨ ਵਿਚ ਉਸਨੇ ਲਿਖਿਆ - ਹੁਣ ਸਮਾਂ ਆ ਗਿਆ ਹੈ ਕਿ ਸੱਚਾਈ ਲੱਭੀਏ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ। ਕਿਰਪਾ ਕਰਕੇ ਸਾਡੇ ਪਰਿਵਾਰ ਅਤੇ ਸਾਰੀ ਦੁਨੀਆ ਨੂੰ ਇਹ ਜਾਣਨ ਵਿਚ ਸਹਾਇਤਾ ਕਰੋ ਕਿ ਸੱਚ ਕੀ ਹੈ ਤਾਂ ਜੋ ਕਿਸੇ ਸਿੱਟੇ ਤੇ ਪਹੁੰਚਿਆ ਜਾ ਸਕੇ। ਨਹੀਂ ਤਾਂ ਅਸੀਂ ਕਦੇ ਵੀ ਸ਼ਾਂਤੀਪੂਰਣ ਜ਼ਿੰਦਗੀ ਨਹੀਂ ਜੀ ਸਕਾਂਗੇ। ਸੁਸ਼ਾਂਤ ਕੇਸ ਦੀ ਸੀਬੀਆਈ ਜਾਂਚ ਲਈ ਆਪਣੀ ਆਵਾਜ਼ ਬੁਲੰਦ ਕਰੋ।''

ਅੰਕਿਤਾ ਲੋਖੰਡੇ ਨੇ ਵੀ ਸੁਸ਼ਾਂਤ ਦੀ ਭੈਣ ਦੀ ਪੋਸਟ 'ਤੇ ਟਿੱਪਣੀ ਕੀਤੀ ਹੈ। ਉਸਨੇ ਲਿਖਿਆ - ਅਸੀਂ ਸੱਚਾਈ ਦਾ ਪਤਾ ਲਗਾਵਾਂਗੇ ਅਤੇ ਸਾਨੂੰ ਨਿਆਂ ਮਿਲੇਗਾ। ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਵੀ ਇੱਕ ਵੀਡੀਓ ਸ਼ੇਅਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਚਾਹੁੰਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਸੁਪਰੀਮ ਕੋਰਟ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ 'ਤੇ ਅੱਜ ਆਪਣਾ ਫੈਸਲਾ ਦੇਵੇਗੀ।

ਇਸਦੇ ਨਾਲ, ਇਹ ਸਪੱਸ਼ਟ ਹੋ ਜਾਵੇਗਾ ਕਿ ਮੁੰਬਈ ਪੁਲਿਸ ਜਾਂ ਸੀਬੀਆਈ ਇਸ ਕੇਸ ਦੀ ਜਾਂਚ ਕਰੇਗੀ। ਹਰ ਕੋਈ ਬੇਸਬਰੀ ਨਾਲ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਬੁੱਧਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਡਾਇਰੀ ਦੇ ਕੁਝ ਪੰਨੇ ਉਸਦੇ ਪਰਿਵਾਰ ਦੁਆਰਾ ਜਾਰੀ ਕੀਤੇ ਗਏ। ਜਿਸ ਵਿਚ ਸੁਸ਼ਾਂਤ ਦੀਆਂ 2020 ਯੋਜਨਾਵਾਂ ਬਾਰੇ ਖੁਲਾਸਾ ਕੀਤਾ। ਸੁਸ਼ਾਂਤ ਦੀ ਡਾਇਰੀ ਦੇ ਉਹੀ ਪੰਨਿਆਂ 'ਤੇ ਟਿੱਪਣੀ ਕਰਦਿਆਂ, ਉਸ ਦੀ ਭੈਣ ਸ਼ਵੇਤਾ ਨੇ ਲਿਖਿਆ - ਕੋਈ ਅਜਿਹਾ ਵਿਅਕਤੀ ਜਿਸ ਕੋਲ ਪਲਾਨ ਹੋਵੇ ਜਿਸ ਨੂੰ ਪਤਾ ਹੋਵੇ ਕਿ ਸੁਪਨਿਆਂ ਨੂੰ ਹਕੀਕਤ ਵਿਚ ਕਿਵੇਂ ਬਦਲਣਾ ਹੈ। ਜੋ ਸੱਚਾਈ ਨਾਲ ਭਰਪੂਰ ਹੋਵੇ, ਮੇਰੇ ਭਰਾ, ਮੈਂ ਤੁਹਾਨੂੰ ਸਲਾਮ ਕਰਦੀ ਹਾਂ।