Poonam Pandey : ਮੌਤ ਦਾ ਡਰਾਮਾ ਕਰਨਾ ਪਿਆ ਮਹਿੰਗਾ, ਪੂਨਮ ਪਾਂਡੇ 'ਤੇ 100 ਕਰੋੜ ਦਾ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Poonam Pandey :ਪਿਛਲੀ ਦਿਨੀਂ ਅਦਾਕਾਰਾ ਨੇ ਆਪ ਹੀ ਰਚਿਆ ਸੀ ਆਪਣੀ ਮੌਤ

100 crore case registered on Poonam Pandey News in punjabi

100 crore case registered on Poonam Pandey News in punjabi : ਅਦਾਕਾਰਾ ਪੂਨਮ ਪਾਂਡੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਿਛਲੇ ਦਿਨੀਂ ਪੂਨਮ ਪਾਂਡੇ ਨੇ ਜੋ ਕੀਤਾ, ਉਸ ਤੋਂ ਬਾਅਦ ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ। ਦਰਅਸਲ ਪੂਨਮ ਨੇ ਖੁਦ ਆਪਣੀ ਮੌਤ ਦੀ ਝੂਠੀ ਖਬਰ ਫੈਲਾਈ ਸੀ। ਜਿਵੇਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਅਦਾਕਾਰਾ ਦੀ ਟੀਮ ਨੇ ਇੱਕ ਪੋਸਟ ਰਾਹੀਂ ਲੋਕਾਂ ਨੂੰ ਦੱਸਿਆ ਸੀ ਕਿ ਉਸ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ। ਹਾਲਾਂਕਿ, ਅਗਲੇ ਹੀ ਦਿਨ ਉਹ ਅਚਾਨਕ ਜ਼ਿੰਦਾ ਹੋ ਗਈ। ਜਿਸ ਤੋਂ ਬਾਅਦ ਲੋਕ ਕਾਫੀ ਗੁੱਸੇ 'ਚ ਆ ਗਏ।

ਇਹ ਵੀ ਪੜ੍ਹੋ: PM Surya Ghar Yojana: ਤੁਸੀਂ ਵੀ ਲੈ ਸਕਦੇ ਹੋ ਮੁਫਤੀ ਬਿਜਲੀ ਯੋਜਨਾ ਦਾ ਫਾਇਦਾ, ਜਾਣੋ ਕਦਮ ਦਰ ਕਦਮ ਲਾਗੂ ਕਰਨ ਦਾ ਸਹੀ ਤਰੀਕਾ 

ਅਗਲੇ ਦਿਨ, ਪੂਨਮ ਪਾਂਡੇ ਨੇ ਇੱਕ ਪੋਸਟ ਰਾਹੀਂ ਖ਼ੁਦ ਇੱਕ ਵੀਡੀਓ ਰਾਹੀਂ ਦੱਸਿਆ ਕਿ ਉਹ ਜ਼ਿੰਦਾ ਹੈ ਅਤੇ ਸਰਵਾਈਕਲ ਕੈਂਸਰ ਨਾਲ ਨਹੀਂ ਮਰੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਸਭ ਕੁਝ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ ਪਰ ਹੁਣ ਆਪਣੀ ਹੀ ਮੌਤ ਦੀ ਖੇਡ ਪੂਨਮ ਪਾਂਡੇ 'ਤੇ ਭਾਰੂ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਕਈ ਵਾਰ ਦੀ ਤਰ੍ਹਾਂ ਇਹ ਵੀ ਪੂਨਮ ਦਾ ਪਬਲੀਸਿਟੀ ਸਟੰਟ ਨਿਕਲਿਆ। ਹੁਣ ਇਸ ਮਾਮਲੇ 'ਚ ਪੂਨਮ ਪਾਂਡੇ ਅਤੇ ਉਨ੍ਹਾਂ ਦੇ ਪਤੀ ਸੈਮ ਬੰਬੇ 'ਤੇ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Fatehgarh Sahib News: ਚਾਕਲੇਟ ਖਾਣ ਤੋਂ ਬਾਅਦ ਹੋਈ 3 ਸਾਲਾ ਬੱਚੇ ਦੀ ਹੋਈ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਪ੍ਰਾਪਤ ਜਾਣਕਾਰੀ ਅਨੁਸਾਰ ਫੈਜ਼ਾਨ ਅੰਸਾਰੀ ਨਾਂ ਦੇ ਵਿਅਕਤੀ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਕਾਨਪੁਰ ਪੁਲਿਸ 'ਚ ਪੂਨਮ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਐਫਆਈਆਰ ਮੁਤਾਬਕ ਪੂਨਮ ਅਤੇ ਸੈਮ ਨੇ ਮੌਤ ਦੀ ਫਰਜ਼ੀ ਸਾਜ਼ਿਸ਼ ਰਚੀ। ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਮਜ਼ਾਕ ਉਡਾਇਆ ਅਤੇ ਕਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਫੈਜ਼ਾਨ ਨੇ ਬੇਨਤੀ ਕੀਤੀ ਹੈ ਕਿ ਪੂਨਮ ਅਤੇ ਸੈਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ 2 ਫਰਵਰੀ ਨੂੰ ਪੂਨਮ ਪਾਂਡੇ ਦੀ ਪੀਆਰ ਟੀਮ ਨੇ ਇਹ ਖਬਰ ਫੈਲਾਈ ਕਿ ਉਸ ਦੀ ਸਰਵਾਈਕਲ ਕੈਂਸਰ ਨਾਲ ਮੌਤ ਹੋ ਗਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਰਣੌਤ ਤੋਂ ਲੈ ਕੇ ਬਿੱਗ ਬੌਸ 17 ਦੇ ਵਿਜੇਤਾ ਮੁਨੱਵਰ ਫਾਰੂਕੀ ਤੱਕ ਸਾਰਿਆਂ ਨੇ ਪੋਸਟਾਂ ਰਾਹੀਂ ਦੁੱਖ ਜਤਾਇਆ ਹੈ ਪਰ ਅਗਲੇ ਹੀ ਦਿਨ ਪੂਨਮ ਨੇ ਖੁਦ ਆਪਣੀ ਫਰਜ਼ੀ ਮੌਤ ਦਾ ਖੁਲਾਸਾ ਕਰ ਦਿੱਤਾ। ਪੂਨਮ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

(For more Punjabi news apart from 100 crore case registered on Poonam Pandey News in punjabi , stay tuned to Rozana Spokesman