ਬਾਲੀਵੁੱਡ ਦੇ ਅਮੀਰ ਖਾਨ ਅੱਜ ਮਨਾ ਰਹੇ ਆਪਣਾ 54ਵਾਂ ਜਨਮਦਿਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਹਰ ਫਿਲਮ ਹੁੰਦੀ ਹੈ ਹਿੱਟ ਸਾਬਤ

Aamir Khan

ਨਵੀਂ ਦਿੱਲੀ: ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਕਹੇ ਜਾਣ ਵਾਲੇ ਅਭਿਨੇਤਾ ਆਮਿਰ ਖਾਨ ਪੇਸ਼ੇਵਰ ਜ਼ਿੰਦਗੀ ਤੋਂ ਇਲਾਵਾ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ ਵਿੱਚ ਬਣੇ  ਰਹਿੰਦੇ ਹਨ।

ਹਰ ਕੋਈ ਜਾਣਦਾ ਹੈ ਕਿ ਆਮਿਰ ਆਪਣੀ ਪਤਨੀ ਕਿਰਨ ਰਾਓ ਨੂੰ ਕਿੰਨਾ ਪਿਆਰ ਕਰਦੇ ਹਨ ਪਰ ਇਕ ਸਮਾਂ  ਅਜਿਹਾ ਵੀ ਸੀ ਜਦੋਂ ਉਹ ਆਪਣੀ ਆਪਣੀ ਪਹਿਲੀ ਪਤਨੀ ਰੀਨਾ ਦੱਤਾ 'ਤੇ ਜਾਨ ਵਾਰਦੇ ਸਨ ਬਿਤਾਉਂਦੇ ਸਨ।

ਬਾਲੀਵੁੱਡ ਦੇ ਅਮੀਰ ਖਾਨ ਅੱਜ ਆਪਣਾ 54 ਵਾਂ ਜਨਮਦਿਨ ਮਨਾ ਰਹੇ ਹਨ। ਆਮਿਰ ਨੇ ਹਮੇਸ਼ਾ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਹ ਇਕ ਤੋਂ ਬਾਅਦ ਇਕ ਵਧੀਆ ਪ੍ਰਦਰਸ਼ਨ ਅਤੇ ਫਿਲਮਾਂ ਦੇ ਕੇ ਬਾਲੀਵੁੱਡ ਦੀ ਹਿੱਟ ਮਸ਼ੀਨ ਬਣ ਗਏ। ਅੱਜ ਅਮੀਰ ਖਾਨ ਦੀ ਹਰ ਫਿਲਮ ਹਿੱਟ ਸਾਬਤ ਹੁੰਦੀ ਹੈ।