ਫਿ਼ਲਮ ‘ਕੇਸਰੀ’ ਦੇ ਸੈੱਟ 'ਤੇ ਹੋਏ ਹਾਦਸੇ 'ਚ ਅਕਸ਼ੈ ਦੇ 18 ਕਰੋੜ ਰੁਪਏ ਹੋਏ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮਹਾਰਾਸ਼ਟਰ ਦੇ ਵਾਈ ਵਿਚ ਬਣੇ ਫਿਲਮ ‘ਕੇਸਰੀ’ ਦੇ ਸੈੱਟ ‘ਤੇ ਕੁੱਝ ਦਿਨ ਪਹਿਲਾਂ ਅਚਾਨਕ ਭਿਆਨਕ ਅੱਗ ਲੱਗੀ ਗਈ ਸੀ ਪਰ ਉਦੋਂ ਤੁਰਤ ਇਸ ਦੌਰਾਨ ਹੋਏ ਨੁਕਸਾਨ ਦਾ ਵੇਰਵਾ...

Akshay Kumar's 'Kesari' set on fire

ਮੁੰਬਈ : ਮਹਾਰਾਸ਼ਟਰ ਦੇ ਵਾਈ ਵਿਚ ਬਣੇ ਫਿਲਮ ‘ਕੇਸਰੀ’ ਦੇ ਸੈੱਟ ‘ਤੇ ਕੁੱਝ ਦਿਨ ਪਹਿਲਾਂ ਅਚਾਨਕ ਭਿਆਨਕ ਅੱਗ ਲੱਗੀ ਗਈ ਸੀ ਪਰ ਉਦੋਂ ਤੁਰਤ ਇਸ ਦੌਰਾਨ ਹੋਏ ਨੁਕਸਾਨ ਦਾ ਵੇਰਵਾ ਪਤਾ ਨਹੀਂ ਲੱਗ ਸਕਿਆ ਸੀ ਪਰ ਹੁਣ ਕਰੀਬ ਦੋ ਹਫ਼ਤਿਆਂ ਬਾਅਦ ਨੁਕਸਾਨ ਦੇ ਅੰਕੜੇ ਪਤਾ ਲੱਗੇ ਹਨ। ਇਸ ਹਾਦਸੇ ਵਿਚ ਕਰੀਬ 18 ਕਰੋੜ ਦਾ ਨੁਕਸਾਨ ਹੋਇਆ ਹੈ।

ਉਥੇ ਬੀਮਾ ਕੰਪਨੀ ਵਾਲੇ ਇਸ ਨੂੰ ਹਾਦਸਾ ਮੰਨਣ ਲਈ ਤਿਆਰ ਨਹੀਂ। ਉਹ ਇਸ ਨੂੰ ਕਰੂ ਮੈਂਬਰਾਂ ਦੀ ਲਾਪਰਵਾਹੀ ਦਸ ਰਹੇ ਹਨ। ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਕੇਸਰੀ’ ਦੇ ਸਾਰਾਗੜ੍ਹੀ ਵਾਲੇ ਕਿਲੇ ਦੇ ਸੈਟ ‘ਤੇ ਲੱਗੀ ਅੱਗ ਨਾਲ ਟੀਮ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਰਿਪੋਰਟਾਂ ਦੇ ਮੁਤਾਬਕ ਸੈੱਟ ‘ਤੇ ਅੱਗ ਲੱਗਣ ਨਾਲ ਕੁਲ 18 ਕਰੋੜ ਦਾ ਨੁਕਸਾਨ ਹੋਇਆ ਹੈ।

24 ਅਪ੍ਰੈਲ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਸਿਰਫ ਕਿਲ੍ਹੇ ਦੀ ਦੀਵਾਰ ਨੂੰ ਧਮਾਕੇ ਨਾਲ ਉਡਾਉਣਾ ਸੀ, ਪਰ ਹਵਾ ਤੇਜ਼ ਹੋਣ ਦੇ ਕਾਰਨ ਛੋਟੀ ਜਿਹੀ ਚੰਗਿਆੜੀ ਅੱਗ ਦੀ ਲਪਟਾਂ ਵਿਚ ਤਬਦੀਲ ਹੋ ਗਈ ਅਤੇ ਕੁਝ ਮਿੰਟਾਂ ਵਿੱਚ ਹੀ ਪੂਰਾ ਕਿਲ੍ਹਾ ਸੜ ਕੇ ਸੁਆਹ ਹੋ ਗਿਆ। ਸੂਤਰਾਂ ਮੁਤਾਬਕ ਸੈੱਟ ‘ਤੇ ਸਾਮਾਨ ਤੋਂ ਲੈ ਕੇ ਸਾਰੇ ਲੋਕਾਂ ਦਾ ਬੀਮਾ ਕੀਤਾ ਗਿਆ ਸੀ, ਪਰ ਜਦ ਬੀਮਾ ਕੰਪਨੀ ਨੂੰ ਕਲੇਮ ਦੇ ਨੁਕਸਾਨ ਦਾ ਵੇਰਵਾ ਦਿੱਤਾ ਗਿਆ ਤਾਂ ਉਹ ਕਰੂਅ ਮੈਂਬਰਾਂ ਦੀ ਲਾਪਰਵਾਹੀ ਦੱਸਣ ਲੱਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਸੈੱਟ ‘ਤੇ ਲੋੜੀਂਦੇ ਪ੍ਰਬੰਧ ਨਹੀਂ ਸਨ। ਅੱਗ ਤੋਂ ਬਚਣ ਲਈ ਸੈੱਟ ‘ਤੇ ਸਿਰਫ ਵਾਟਰ ਟੈਂਕਰ ਸਨ। ਇਸ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੇਖਣ ਵਾਲੀ ਗੱਲ ਇਹ ਹੈ ਕਿ ਬੀਮਾ ਕੰਪਨੀ ਪ੍ਰੋਡਕਸ਼ਨ ਹਾਊਸ ਨੂੰ ਨੁਕਸਾਨ ਦੀ ਪੂਰਤੀ ਕਰਦੀ ਹੈ ਜਾਂ ਨਹੀਂ। ‘ਸ਼ੋਅ ਮਸਟ ਗੋ ਆਨ’ ਦੀ ਤਰਜ਼ 'ਤੇ ਫਿਲਮ ਦੀ ਟੀਮ 20 ਮਈ ਨੂੰ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿਚ ਸ਼ੂਟਿੰਗ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਮ ਦੇ ਸਾਰੇ ਮੁੱਖ ਕਲਾਕਾਰ 20 ਮਈ ਤੋਂ ਲਾਹੌਲ-ਸਪਿਤੀ ਵਿਚ ਸ਼ੂਟਿੰਗ ਕਰਨਗੇ। ਇਥੇ 12 ਦਿਨਾਂ ਤਕ ਫਿਲਮ ਦੀ ਸ਼ੂਟਿੰਗ ਕੀਤੀ ਜਾਏਗੀ ਅਤੇ ਸਾਰੇ ਜੂਨ ਵਿਚ ਵਾਪਸ ਵਾਈ ਪਰਤ ਕੇ ਬਚਦੇ ਹੋਏ ਸੀਨ ਦੀ ਸ਼ੂਟਿੰਗ ਕਰਨਗੇ।